ਦਿੱਲੀ ਸਰਕਾਰ ਨੇ ਸਟੇਡੀਅਮ ਅਤੇ ਖੇਡ ਕੰਪਲੈਕਸ ਖੋਲ੍ਹਣ ਦੀ ਦਿੱਤੀ ਇਜਾਜ਼ਤ

07/04/2021 1:48:54 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਸਰਕਾਰ ਨੇ ਸੋਮਵਾਰ ਤੋਂ ਯਾਨੀ ਕਿ ਭਲਕੇ ਤੋਂ ਰਾਸ਼ਟਰੀ ਰਾਜਧਾਨੀ ਸਥਿਤ ਸਟੇਡੀਅਮ ਅਤੇ ਖੇਡ ਕੰਪਲੈਕਸਾਂ ਨੂੰ ਬਿਨਾਂ ਦਰਸ਼ਕਾਂ ਦੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਵਲੋਂ ਐਤਵਾਰ ਨੂੰ ਜਾਰੀ ਹੁਕਮ ’ਚ ਇਹ ਜਾਣਕਾਰੀ ਦਿੱਤੀ ਗਈ। 

ਡੀ. ਡੀ. ਐੱਮ. ਏ. ਨੇ ਹੁਕਮ ਵਿਚ ਕਿਹਾ ਕਿ ਸਟੇਡੀਅਮ ਅਤੇ ਖੇਡ ਕੰਪਲੈਕਸਾਂ ਨੂੰ ਖੋਲ੍ਹਣ ਦੌਰਾਨ ਕੋਵਿਡ-19 ਨਾਲ ਜੁੜੀਆਂ ਮਾਨਕ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਅਤੇ ਹੋਰ ਦਿਸ਼ਾ-ਨਿਰਦੇਸ਼ਾਂ ਨਾਲ ਕੋਵਿਡ ਤੋਂ ਬਚਾਅ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਹੁਕਮ ਵਿਚ ਕਿਹਾ ਗਿਆ ਹੈ ਕਿ ਸਿਨੇਮਾਘਰਾਂ, ਮਲਟੀਪਲੈਕਸ, ਸਵੀਮਿੰਗ ਪੂਲ, ਸਪਾ, ਸਕੂਲ ਅਤੇ ਕਾਲਜ, ਸਮਾਜਿਕ, ਸਿਆਸੀ, ਸੰਸਕ੍ਰਿਤੀ, ਧਾਰਮਿਕ ਅਤੇ ਹੋਰ ਤਰ੍ਹਾਂ ਦੇ ਸਮਾਗਮਾਂ ’ਤੇ ਪਹਿਲਾਂ ਵਾਂਗ ਰੋਕ ਜਾਰੀ ਰਹੇਗੀ। ਉੱਥੇ ਹੀ ਦਿੱਲੀ ਮੈਟਰੋ ਅਤੇ ਜਨਤਕ ਟਰਾਂਸਪੋਰਟਦੀਆਂ ਬੱਸਾਂ ਦਾ 50 ਫ਼ੀਸਦੀ ਸਮਰੱਥਾ ਨਾਲ ਚੱਲਦੀਆਂ ਰਹਿਣਗੀਆਂ। 

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਡੀ. ਡੀ. ਐੱਮ. ਏ. ਨੇ ਜਿਮ ਅਤੇ ਯੋਗ ਸੰਸਥਾਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਸੀ। ਇਸ ਦੇ ਨਾਲ ਹੀ ਬਰਾਤ ਘਰਾਂ ਅਤੇ ਹੋਟਲਾਂ ’ਚ 50 ਫ਼ੀਸਦੀ ਸਮਰੱਥਾ ਨਾਲ ਵਿਆਹ ਸਮਾਰੋਹ ਆਯੋਜਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। 


Tanu

Content Editor

Related News