ਦਿੱਲੀ ਸਰਕਾਰ ਵੀ ਦਵੇਗੀ ਦੁਕਾਨਾਂ ਖੋਲਣ ਦੀ ਆਗਿਆ
Saturday, Apr 25, 2020 - 09:19 PM (IST)
ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਦੁਕਾਨਾਂ ਖੋਲਣ ਸਬੰਧੀ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਹੱਲਿਆਂ ਅਤੇ ਰਿਹਾਇਸ਼ੀ ਇਲਾਕਿਆਂ 'ਚ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁਲਣਗੀਆਂ ਪਰ ਉਨ੍ਹਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਸਹੀ ਤਰ੍ਹਾਂ ਪਾਲਣ ਕਰਨਾ ਹੋਵੇਗਾ। 92 ਵਰਜਿਤ ਖੇਤਰਾਂ 'ਚ ਇਹ ਆਗਿਆ ਨਹੀਂ ਹੋਵੇਗੀ।