'ਪੰਜਾਬ 'ਚ ਬਣੇਗੀ NDA ਗਠਜੋੜ ਦੀ ਸਰਕਾਰ', ਅਮਿਤ ਸ਼ਾਹ ਨੇ ਕੀਤਾ ਵੱਡਾ ਦਾਅਵਾ

Sunday, Nov 01, 2026 - 03:58 PM (IST)

'ਪੰਜਾਬ 'ਚ ਬਣੇਗੀ NDA ਗਠਜੋੜ ਦੀ ਸਰਕਾਰ', ਅਮਿਤ ਸ਼ਾਹ ਨੇ ਕੀਤਾ ਵੱਡਾ ਦਾਅਵਾ

ਚੰਡੀਗੜ੍ਹ (ਮਨਪ੍ਰੀਤ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਐੱਨ. ਡੀ. ਏ. ਦੀ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ 'ਚ ਵੀ ਐੱਨ. ਡੀ. ਏ. ਦੀ ਜਿੱਤ ਦੇ ਸੰਕਲਪ ਨਾਲ ਅੱਗੇ ਵੱਧਣਾ ਹੈ। ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਿਰੰਗਾ ਪਾਰਕ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਲੋਕਾਂ ਤੋਂ ਪੰਜਾਬ 'ਚ ਐੱਨ. ਡੀ. ਏ. ਦੀ ਜਿੱਤ ਦੇ ਸੰਕਲਪ ਨਾਲ ਨਾਅਰੇ ਲਗਵਾਏ। 

ਇਹ ਵੀ ਪੜ੍ਹੋ : 32 ਡਿਗਰੀ ਤੱਕ ਪੁੱਜੇਗਾ ਪਾਰਾ! ਅਜੇ ਨਹੀਂ ਪਵੇਗੀ ਕੜਾਕੇ ਦੀ ਠੰਡ, ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

ਅਮਿਤ ਸ਼ਾਹ ਨੇ ਕਿਹਾ ਕਿ 1 ਨਵੰਬਰ ਚੰਡੀਗੜ੍ਹ ਲਈ ਇਤਿਹਾਸਕ ਮਹੱਤਤਾ ਵਾਲਾ ਦਿਨ ਹੈ। ਇਸੇ ਦਿਨ 1966 'ਚ ਚੰਡੀਗੜ੍ਹ ਅਤੇ ਹਰਿਆਣਾ ਦੀ ਸਥਾਪਨਾ ਹੋਈ ਸੀ ਅਤੇ ਚੰਡੀਗੜ੍ਹ ਪੁਲਸ ਦੀ ਸ਼ੁਰੂਆਤ ਵੀ ਹੋਈ ਸੀ। ਇਸੇ ਦਿਨ ਚੰਡੀਗੜ੍ਹ ਪੁਲਸ ਨੂੰ ਰਾਸ਼ਟਰਪਤੀ ਦਾ ਨਿਸ਼ਾਨ ਪ੍ਰਾਪਤ ਹੋਣ ਦਾ ਸੁਭਾਗ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ 1966 ਤੋਂ 2026 ਤੱਕ ਦੇ 60 ਸਾਲਾਂ ਦੇ ਸਫ਼ਰ 'ਚ ਚੰਡੀਗੜ੍ਹ ਨੇ ਦੇਸ਼ ਦੇ ਯੋਜਨਾਬੱਧ ਸ਼ਹਿਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਹੈ। ਸ਼ਿਵਾਲਿਕ ਦੀ ਗੋਦ 'ਚ ਵਸਿਆ ਇਹ ਸ਼ਹਿਰ ਮਾਂ ਚੰਡੀ ਦੇ ਨਾਮ ’ਤੇ ਵਸਿਆ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਸਿੱਖ ਗੁਰੂਆਂ ਦੀ ਕਰਮਭੂਮੀ ਵੀ ਹੈ ਅਤੇ ਇੱਥੋਂ ਹੀ ਪੰਜਾਬ ਤੇ ਹਰਿਆਣਾ ਦੋਵਾਂ ਦੀ ਸ਼ੁਰੂਆਤ ਹੁੰਦੀ ਹੈ।

ਇਹ ਵੀ ਪੜ੍ਹੋ : ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਖ਼ੁਸ਼ਹਾਲੀ ਦੀ ਕੀਤੀ ਕਾਮਨਾ
ਦੀਵਾਲੀ ਤੋਂ ਬਾਅਦ ਚੰਡੀਗੜ੍ਹ ਨੂੰ ਮਿਲਣਗੇ ਤਿੰਨ ਵੱਡੇ ਤੋਹਫ਼ੇ
ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਸਾਹਮਣੇ ਸ਼ਹਿਰ ਦੀਆਂ ਚਾਰ ਅਜਿਹੀਆਂ ਮੰਗਾਂ ਰੱਖੀਆਂ ਹਨ, ਜੋ ਪਿਛਲੇ 30-40 ਸਾਲਾਂ ਤੋਂ ਲੋਕਾਂ ਦੀਆਂ ਮੰਗਾਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਟਾਰੀਆ ਦੀ ਮਿਹਨਤ ਸਦਕਾ ਦੀਵਾਲੀ ਤੋਂ ਤੁਰੰਤ ਬਾਅਦ ਇਨ੍ਹਾਂ ਵਿੱਚੋਂ ਤਿੰਨ ਕੰਮ ਚੰਡੀਗੜ੍ਹ ਵਾਸੀਆਂ ਨੂੰ ਤੋਹਫ਼ੇ ਵਜੋਂ ਦਿੱਤੇ ਜਾਣਗੇ। ਇਸ ਸਬੰਧੀ ਕਟਾਰੀਆ ਵੱਲੋਂ ਵੱਖਰੇ ਪ੍ਰੋਗਰਾਮ 'ਚ ਐਲਾਨ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


 


author

Babita

Content Editor

Related News