ਬੱਚਿਆਂ ਦੇ ਮੋਢਿਆਂ ’ਤੇ ਘੱਟ ਹੋਵੇਗਾ ਬਸਤੇ ਦਾ ਭਾਰ, ਦਿੱਲੀ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Wednesday, Jan 06, 2021 - 12:05 PM (IST)

ਨਵੀਂ ਦਿੱਲੀ– ਸਕੂਲੀ ਬੱਚਿਆਂ ਦੇ ਬਸਤੇ ਦੇ ਭਾਰ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਨੇ ਇਕ ਸਰਕੁਲਰ ਜਾਰੀ ਕੀਤਾ ਹੈ। ਇਸ ਪਾਲਿਸੀ ਤਹਿਤ ਸਕੂਲਾਂ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਬੱਚਿਆਂ ਦੇ ਬਸਤੇ ਦਾ ਭਾਰ 3-5 ਕਿਲੋਗ੍ਰਾਮ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਨਾਲ ਹੀ ਸਕੂਲਾਂ ਨੂੰ ਸਮੇਂ-ਸਮੇਂ ’ਤੇ ਬੱਚਿਆਂ ਦੇ ਬਸਤੇ ਦੇ ਭਾਰ ਦੀ ਜਾਂਚ ਵੀ ਕਰਨੀ ਹੋਵੇਗੀ। 

ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ

‘ਸਕੂਲ ਬੈਗ ਨੀਤੀ’ ਲਾਗੂ ਕਰਨ ਦੇ ਨਿਰਦੇਸ਼
ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ’ਚ ਸਥਿਤ ਸਕੂਲਾਂ ਨੂੰ ਨਵੀਂ ‘ਸਕੂਲ ਬੈਗ ਨੀਤੀ’ ਲਾਗੂ ਕਰਨ ਲਈ ਕਿਹਾ ਹੈ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਸਕੂਲਾਂ ਦੇ ਹੈੱਡਮਾਸਟਰਾਂ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੀ ਸਿਹਤ ਲਈ ਭਾਰੀ ਸਕੂਲ ਬਸਤੇ ਗੰਭੀਰ ਖ਼ਤਰਾ ਹਨ। ਬੱਚਿਆਂ ਦੇ ਵਿਕਾਸ ’ਤੇ ਇਸ ਦਾ ਖ਼ਰਾਬ ਸਰੀਰਕ ਪ੍ਰਭਾਵ ਪੈਂਦਾ ਹੈ। ਇਹ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 

ਇਹ ਵੀ ਪੜ੍ਹੋ– ਭਾਰਤ ’ਚ ਬਰਡ ਫਲੂ ਦਾ ਖ਼ਤਰਾ: ਜਾਣੋ ਕੀ ਹੈ ‘ਏਵੀਅਨ’ ਵਾਇਰਸ ਤੇ ਇਸ ਦੇ ਲੱਛਣ

ਸਕੂਲਾਂ ਨੂੰ ਚੈੱਕ ਕਰਨਾ ਹੋਵੇਗਾ ਬਸਤੇ ਦਾ ਭਾਰ
ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਦੋ ਅਤੇ ਤਿੰਨ ਮੰਜ਼ਲੀ ਇਮਾਰਤਾਂ ’ਚ ਚੱਲਣ ਵਾਲੇ ਸਕੂਲਾਂ ’ਚ ਬੱਚੇ ਭਾਰੀ ਬਸਤਾ ਲੈ ਕੇ ਪੌੜ੍ਹੀਆਂ ਚੜ੍ਹਦੇ ਹਨ ਜਿਸ ਨਾਲ ਸਮੱਸਿਆ ਵਧ ਸਕਦੀ ਹੈ। ਨਵੇਂ ਆਦੇਸ਼ ਮੁਤਾਬਕ, ਸਕੂਲਾਂ ਨੂੰ ਚੈੱਕ ਕਰਨਾ ਹੋਵੇਗਾ ਕਿ ਕਿਤੇ ਵਿਦਿਆਰਥੀਆਂ ਦਾ ਬਸਤਾ ਜ਼ਿਆਦਾ ਭਾਰਾ ਨਾ ਹੋਵੇ। ਨਾਲ ਹੀ ਵਿਦਿਆਰਥੀਆਂ ਨੂੰ ਬਸਤਾ ਦੋਵਾਂ ਮੋਢਿਆਂ ’ਤੇ ਟੰਗਣ ਲਈ ਪ੍ਰਮੋਟ ਕਰਨ ਦੀ ਜ਼ਿੰਮੇਵਾਰੀ ਵੀ ਸਕੂਲ ਦੀ ਹੋਵੇਗੀ। ਸਿੱਖਿਆ ਮੰਤਰਾਲੇ ਨੇ ਪਿਛਲੇ ਮਹੀਨੇ ਨਵੀਂ ਸਕੂਲ ਬੈਗ ਨੀਤੀ ਦੀ ਸੂਚਨਾ ਦਿੱਤੀ ਹੈ ਜੋ ਨਵੀਂ ਰਾਸ਼ਟਰੀ ਸਿਖਿਆ ਨੀਤੀ ਦੇ ਅਨੁਰੂਪ ਹੈ। 

ਇਹ ਵੀ ਪੜ੍ਹੋ– ਦੇਸ਼ ’ਚ ਬਰਡ ਫਲੂ ਦਾ ਖ਼ਤਰਾ- ਰਾਜਸਥਾਨ ਸਮੇਤ ਇਨ੍ਹਾਂ ਰਾਜਾਂ ’ਚ ਅਲਰਟ, ਕੇਰਲ ’ਚ ਮਾਰੇ ਜਾਣਗੇ 40,000 ਪੰਛੀ

ਨਵੇਂ ਦਿਸ਼ਾ-ਨਿਰਦੇਸ਼ ਮੁਤਾਬਕ
- ਸਾਰੇ ਸਕੂਲਾਂ ਨੂੰ ਸਿਰਫ਼ SCERT, NCERT ਅਤੇ CBSE ਦੁਆਰਾ ਤੈਅ ਕੀਤੀ ਗਈ ਟੈਸਟਬੁੱਕ ਨੂੰ ਹੀ ਫਾਲੋ ਕਰਨਾ ਹੋਵੇਗਾ।
- ਕਿਸੇ ਵੀ ਕਲਾਸ ’ਚ ਟੈਸਟਬੁੱਕ ਦੀ ਗਿਣਤੀ ਇਨ੍ਹਾਂ ਸੰਸਥਾਨਾਂ ਦੁਆਰਾ ਤੈਅ ਕੀਤੀ ਗਈ ਗਿਣਤੀ ਨਾਲੋਂ ਜ਼ਿਆਦਾ ਨਹੀਂ ਹੋ ਸਕਦੀ। 
- ਸਕੂਲ ਦੇ ਹੈੱਡਮਾਸਟਰਾਂ ਅਤੇ ਟੀਚਰਾਂ ਨੂੰ ਹਰ ਜਮਾਤ ਲਈ ਇਕ ਟਾਈਮ ਟੇਬਲ ਤਿਆਰ ਕਰਨਾ ਹੋਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਹਰ ਰੋਜ਼ ਜ਼ਿਆਦਾ ਕਿਤਾਬਾਂ ਅਤੇ ਨੋਟਬੁੱਕ ਨਾ ਲਿਆਉਣੀਆਂ ਪੈਣ।
- ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਕੋਈ ਵੀ ਨੋਟਬੁੱਕ ਨਹੀਂ ਹੋਵੇਗੀ। 
- ਪਹਿਲੀ ਅਤੇ ਦੂਜੀ ਜਮਾਤ ਲਈ ਸਿਰਫ਼ 1 ਨੋਟਬੁੱਕ ਦੇ ਇਸਤੇਮਾਲ ਲਈ ਕਿਹਾ ਗਿਆ ਹੈ। 
- ਇਸ ਤੋਂ ਇਲਾਵਾ ਹੋਰ ਜਮਾਤਾਂ ’ਚ ਇਕ ਵਿਸ਼ੇ ਲਈ ਪ੍ਰੈਕਟਿਸ, ਪ੍ਰਾਜੈਕਟ, ਯੂਨਿਟ ਟੈਸਟ ਅਤੇ ਐਕਸਪੈਰੀਮੈਂਟਸ ਦੀ ਸਿਰਫ ਇਕ ਨੋਟਬੁੱਕ ਜ਼ਰੂਰੀ ਹੋਵੇਗੀ। 
- ਬੱਚਿਆਂ ਨੂੰ ਪੜ੍ਹਾਈ ਲਈ ਵਾਧੂ ਕਿਤਾਬਾਂ ਜਾਂ ਵਾਧੂ ਮਟੀਰੀਅਲ ਸਕੂਲ ’ਚ ਲਿਆਉਣ ਲਈ ਨਹੀਂ ਕਿਹਾ ਜਾ ਸਕਦਾ। 

ਇਹ ਵੀ ਪੜ੍ਹੋ– ਕੋਵਿਡ-19 ਵੈਕਸੀਨ ਲਈ ਸਰਕਾਰ ਨੇ ਤਿਆਰ ਕੀਤੀ CoWIN ਐਪ, ਜਾਣੋ ਰਜਿਸਟ੍ਰੇਸ਼ਨ ਦਾ ਪੂਰਾ ਤਰੀਕਾ​​​​​​​

ਬੱਚਿਆਂ ਨੂੰ ਘਰੋਂ ਨਹੀਂ ਲਿਆਉਣੀ ਪਵੇਗੀ ਪਾਣੀ ਦੀ ਬੋਤਲ
ਸਕੂਲ ਬੈਗ ਨੀਤੀ ਤਹਿਤ ਬੱਚਿਆਂ ਲਈ ਪੀਣ ਯੋਗ ਪਾਣੀ ਦੀ ਵਿਵਸਥਾ ਕਰਨਾ ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ। ਅਜਿਹੇ ’ਚ ਬੱਚਿਆਂ ਨੂੰ ਘਰੋਂ ਪਾਣੀ ਦੀ ਬੋਤਲ ਨਹੀਂ ਲਿਆਉਣੀ ਪਵੇਗੀ। 

ਨੋਟ- ਦਿੱਲੀ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ।


Rakesh

Content Editor

Related News