ਦਿੱਲੀ ਸਰਕਾਰ ਨੇ ਸਕੂਲਾਂ ਲਈ ਕੋਰੋਨਾ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ

Friday, Apr 22, 2022 - 02:33 PM (IST)

ਦਿੱਲੀ ਸਰਕਾਰ ਨੇ ਸਕੂਲਾਂ ਲਈ ਕੋਰੋਨਾ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਸਕੂਲਾਂ ਲਈ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅਤੇ ਕਰਮੀਆਂ ਨੂੰ ਬਿਨਾਂ ਥਰਮਲ ਸਕੈਨਿੰਗ ਦੇ ਸਕੂਲ ਕੰਪਲੈਕਸ 'ਚ ਪ੍ਰਵੇਸ਼ ਨਾ ਕਰਨ ਨਹੀਂ ਦਿੱਤਾ ਜਾਵੇ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਮਾਤਾ-ਪਿਤਾ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਬੱਚਿਆਂ ਦੇ ਕੋਰੋਨਾ ਵਾਇਰਸ ਸੰਕ੍ਰਮਿਤ ਪਾਏ ਜਾਣ 'ਤੇ ਸਕੂਲ ਨਾ ਭੇਜਣ।

ਇਹ ਵੀ ਪੜ੍ਹੋ : ਗਰਭਵਤੀ ਔਰਤ ਲਈ ਦੇਵਦੂਤ ਬਣਿਆ ਫ਼ੌਜ ਦਾ ਜਵਾਨ, ਮੰਜੇ ਨੂੰ ਸਟ੍ਰੈਚਰ ਬਣਾ ਇਸ ਤਰ੍ਹਾਂ ਪਹੁੰਚਾਇਆ ਹਸਪਤਾਲ (ਵੀਡੀਓ)

ਸਰਕਾਰ ਨੇ ਕਿਹਾ,''ਵਿਦਿਆਰਥੀਆਂ ਨੂੰ ਭੋਜਨ ਅਤੇ ਸਟੇਸ਼ਨਰੀ ਦਾ ਸਾਮਾਨ ਸਾਂਝਾ ਕਰਨ ਤੋਂ ਬਚਣ ਦਾ ਨਿਰਦੇਸ਼ ਦਿੱਤਾ ਜਾਵੇ।'' ਰਾਸ਼ਟਰੀ ਰਾਜਧਾਨੀ 'ਚ ਪਿਛਲੇ ਕੁਝ ਦਿਨਾਂ 'ਚ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ। ਦਿੱਲੀ 'ਚ ਵੀਰਵਾਰ ਨੂੰ ਸੰਕਰਮਣ ਦੇ 965 ਨਵੇਂ ਮਾਮਲੇ ਆਏ। ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 1,009, ਮੰਗਲਵਾਰ ਨੂੰ 632 ਅਤੇ ਸੋਮਵਾਰ ਨੂੰ 501 ਮਾਮਲੇ ਆਏ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News