ਦਿੱਲੀ ਸਰਕਾਰ ਦਾ ਮਜ਼ਦੂਰਾਂ ਨੂੰ ਤੋਹਫ਼ਾ, ਕਿਰਤ ਮੰਤਰੀ ਨੇ ਵਧਾਈ ਤਨਖ਼ਾਹ
Friday, Apr 21, 2023 - 01:06 AM (IST)
ਨਵੀਂ ਦਿੱਲੀ (ਭਾਸ਼ਾ): ਦਿੱਲੀ ਸਰਕਾਰ ਨੇ ਗੈਰ-ਸੰਗਠਿਤ ਖੇਤਰ ਦੇ ਕਾਮਿਆਂ ਦੀ ਘੱਟੋ-ਘੱਟ ਤਨਖ਼ਾਹ ਵਿਚ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਘੱਟੋ-ਘੱਟ ਮਜ਼ਦੂਰੀ ਦੀਆਂ ਨਵੀਆਂ ਦਰਾਂ ਇਕ ਅਪ੍ਰੈਲ ਤੋਂ ਲਾਗੂ ਹੋਣਗੀਆਂ।
ਇਹ ਖ਼ਬਰ ਵੀ ਪੜ੍ਹੋ - ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਇਸ ਸੂਬੇ ਦੇ ਸਕੂਲ ਜੂਨ ਤਕ ਰਹਿਣਗੇ ਬੰਦ, ਪੜ੍ਹੋ ਵਜ੍ਹਾ
ਦਿੱਲੀ ਦੇ ਕਿਰਤ ਮੰਤਰੀ ਰਾਜ ਕੁਮਾਰ ਆਨੰਦ ਨੇ ਦਾਅਵਾ ਕੀਤਾ ਕਿ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਦਿੱਲੀ ਵਿਚ ਮਜ਼ਦੂਰਾਂ ਨੂੰ ਦਿੱਤੀ ਜਾਣ ਵਾਲੀ ਘੱਟੋ-ਘੱਟ ਮਜ਼ਦੂਰੀ ਸਭ ਤੋਂ ਵੱਧ ਹੈ ਤੇ ਸ਼ਹਿਰ ਦੇ ਲੱਖਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ। ਮੰਤਰੀ ਨੇ ਕਿਹਾ, "ਮਹਿੰਗਾਈ ਨਾਲ ਜੂਝ ਰਹੇ ਦਿੱਲੀ ਦੇ ਮਜ਼ਦੂਰਾਂ ਨੂੰ ਕੇਜਰੀਵਾਲ ਸਰਕਾਰ ਨੇ ਤੋਹਫ਼ਾ ਦਿੱਤਾ ਹੈ। ਘੱਟੋ-ਘੱਟ ਤਨਖ਼ਾਹ ਵਧਣ ਨਾਲ ਮਜ਼ਦੂਰ ਵਰਗ ਨੂੰ ਰਾਹਤ ਮਿਲੇਗੀ।"
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ
ਕੁਸ਼ਲ ਕਾਮਿਆਂ ਦੀ ਤਨਖ਼ਾਹ 'ਚ 546 ਰੁਪਏ ਦਾ ਵਾਧਾ
ਨਵੀਂ ਦਰਾਂ ਮੁਤਾਬਕ, ਕੁਸ਼ਲ ਕਾਮਿਆਂ ਦੀ ਘੱਟੋ-ਘੱਟ ਤਨਖ਼ਾਹ 546 ਰੁਪਏ ਦੇ ਵਾਧੇ ਦੇ ਨਾਲ 20,357 ਰੁਪਏ ਤੋਂ ਵਧਾ ਕੇ 20,903 ਰੁਪਏ ਪ੍ਰਤੀ ਮਹੀਨੇ ਕਰ ਦਿੱਤਾ ਗਿਆ ਹੈ। ਉੱਥੇ ਹੀ ਅਰਧ-ਕੁਸ਼ਲ ਕਾਮਿਆਂ ਦੀ ਮਹੀਨਾਵਾਰ ਤਨਖ਼ਾਹ 18,499 ਰੁਪਏ ਤੋਂ 494 ਰੁਪਏ ਪ੍ਰਤੀ ਮਹੀਨਾ ਵਧਾ ਕੇ 18,993 ਰੁਪਏ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।