ਵਿਆਹ 'ਚ 50 ਅਤੇ ਸਸਕਾਰ 'ਚ 20 ਲੋਕ, ਵੱਧਦੇ ਕੋਰੋਨਾ ਤੋਂ ਬਾਅਦ ਦਿੱਲੀ 'ਚ ਲੱਗੀਆਂ ਨਵੀਆਂ ਪਾਬੰਦੀਆਂ

Saturday, Apr 10, 2021 - 11:50 PM (IST)

ਵਿਆਹ 'ਚ 50 ਅਤੇ ਸਸਕਾਰ 'ਚ 20 ਲੋਕ, ਵੱਧਦੇ ਕੋਰੋਨਾ ਤੋਂ ਬਾਅਦ ਦਿੱਲੀ 'ਚ ਲੱਗੀਆਂ ਨਵੀਆਂ ਪਾਬੰਦੀਆਂ

ਨਵੀਂ ਦਿੱਲੀ - ਦਿੱਲੀ ਵਿੱਚ ਤੇਜ਼ੀ ਨਾਲ ਵੱਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਨਵੀਆਂ ਪਾਬੰਦੀਆਂ ਜਾਰੀ ਕਰ ਦਿੱਤੀਆਂ ਹਨ ਜੋ 30 ਅਪ੍ਰੈਲ ਤੱਕ ਜਾਰੀ ਰਹਿਣਗੀਆਂ। ਨਵੇਂ ਹੁਕਮ ਤੋਂ ਬਾਅਦ ਹੁਣ ਹਵਾਈ ਜਹਾਜ਼ ਦੇ ਜ਼ਰੀਏ ਮਹਾਰਾਸ਼ਟਰ ਤੋਂ ਦਿੱਲੀ ਆਉਣ ਵਾਲੇ ਸਾਰੇ ਮੁਸਾਫਰਾਂ ਨੂੰ ਦਿੱਲੀ ਵਿੱਚ ਐਂਟਰੀ ਲਈ ਯਾਤਰਾ ਤੋਂ ਕਰੀਬ 72 ਘੰਟੇ ਤੱਕ ਪੁਰਾਣੀ ਆਰ.ਟੀ.-ਪੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।

ਨਵੇਂ ਨਿਯਮਾਂ ਮੁਤਾਬਕ ਜਿਹੜੇ ਲੋਕ ਮਹਾਰਾਸ਼ਟਰ ਤੋਂ ਬਿਨਾਂ ਨੈਗੇਟਿਵ ਟੈਸਟ ਰਿਪੋਰਟ ਦੇ ਆਉਣਗੇ। ਉਨ੍ਹਾਂ ਨੂੰ 14 ਦਿਨ ਇਕਾਂਤਵਾਸ ਕੀਤਾ ਜਾਵੇਗਾ। ਹਾਲਾਂਕਿ ਸੰਵਿਧਾਨਕ ਅਤੇ ਸਰਕਾਰ ਦੀ ਮਸ਼ੀਨਰੀ ਨਾਲ ਜੁਡ਼ੇ ਹੋਏ ਲੋਕਾਂ ਨੂੰ ਛੋਟ ਮਿਲੇਗੀ।

ਇਹ ਵੀ ਪੜ੍ਹੋ- ਹਰਿਆਣਾ ਦੇ ਇਸ ਨੌਜਵਾਨ ਨੇ ਪਾਣੀ ਦੇ ਅੰਦਰ ਯੋਗ ਆਸਨ ਦਾ ਬਣਾਇਆ ਵਰਲਡ ਰਿਕਾਰਡ

ਕੋਰੋਨਾ ਦੇ ਵੱਧਦੇ ਮਾਮਲੇ 'ਤੇ ਰੋਕ ਲਗਾਉਣ ਲਈ ਦਿੱਲੀ ਸਰਕਾਰ ਨੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਨਵੇਂ ਹੁਕਮ ਤੋਂ ਬਾਅਦ ਅੰਤਿਮ ਸਸਕਾਰ ਵਿੱਚ ਹੁਣ ਵੱਧ ਤੋਂ ਵੱਧ 20 ਲੋਕ ਹੀ ਸ਼ਾਮਲ ਹੋ ਸਕਣਗੇ ਜਦੋਂ ਕਿ ਵਿਆਹ ਸਮਾਗਮ ਵਿੱਚ ਵੱਧ ਤੋਂ ਵੱਧ 50 ਲੋਕ ਹੀ ਸ਼ਾਮਲ ਹੋ ਸਕਣਗੇ। ਹੁਣ ਦਿੱਲੀ ਵਿੱਚ ਹਰ ਤਰ੍ਹਾਂ ਦੀ ਸਾਮਾਜਿਕ, ਰਾਜਨੀਤਕ, ਖੇਡ, ਮਨੋਰੰਜਨ, ਅਕਾਦਮੀ, ਸੱਭਿਆਚਾਰਕ, ਧਾਰਮਿਕ ਅਤੇ ਤਿਉਹਾਰ ਸਬੰਧੀ ਇਕੱਠ 'ਤੇ ਰੋਕ ਲਗਾ ਦਿੱਤੀ ਗਈ ਹੈ।

ਨਾਲ ਹੀ ਸਾਰੇ ਸਵੀਮਿੰਗ ਪੂਲ ਬੰਦ ਕਰ ਦਿੱਤੇ ਗਏ, ਸਿਰਫ ਉਹੀ ਸਵੀਮਿੰਗ ਪੂਲ ਖੁੱਲ੍ਹੇ ਰਹਿਣਗੇ ਜਿੱਥੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਟ੍ਰੇਨਿੰਗ ਲੈ ਰਹੇ ਹੈ। ਸਟੇਡੀਅਮ ਵਿੱਚ ਸਪੋਰਟਸ ਇਵੇਂਟ ਆਯੋਜਿਤ ਕਰਣ ਦੀ ਇਜਾਜਤ ਹੋਵੇਗੀ ਪਰ ਦਰਸ਼ਕ ਨਹੀਂ ਜਾ ਸਕਣਗੇ। ਸਾਰੇ ਸਕੂਲ ਕਾਲਜ ਵਿਦਿਅਕ ਅਦਾਰੇ ਜਾਂ ਕੋਚਿੰਗ ਸੈਂਟਰ ਬੰਦ ਰਹਿਣਗੇ। ਆਨਲਾਈਨ ਕਲਾਸ ਨੂੰ ਬੜਾਵਾ ਦਿੱਤਾ ਜਾਵੇਗਾ।

ਰੇਸਤਰਾਂ ਅਤੇ ਬਾਰ ਵੀ ਹੁਣ ਆਪਣੀ ਸੀਟਿੰਗ ਕੈਪੇਸਿਟੀ ਦੀ 50 ਫੀਸਦੀ ਸਮਰੱਥਾ 'ਤੇ ਕੰਮ ਕਰਣਗੇ। ਮੈਟਰੋ ਵਿੱਚ ਵੀ ਇੱਕ ਕੋਚ ਵਿੱਚ ਸੀਟਿੰਗ ਕੈਪੇਸਿਟੀ ਦੇ 50 ਫੀਸਦੀ ਹੀ ਲੋਕ ਯਾਤਰਾ ਕਰ ਸਕਣਗੇ। ਬੱਸਾਂ ਵਿੱਚ ਵੀ ਇੱਕ ਸਮੇਂ ਵਿੱਚ 50% ਸਮਰੱਥਾ ਦੇ ਨਾਲ ਹੀ ਯਾਤਰੀ ਯਾਤਰਾ ਕਰ ਸਕਣਗੇ। ਸਿਨੇਮਾ, ਥੀਏਟਰ ਅਤੇ ਮਲਟੀਪਲੈਕਸ 50% ਸਮਰੱਥਾ ਨਾਲ ਹੀ ਚੱਲਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News