ਪੁਰਾਣੀ ਆਬਕਾਰੀ ਨੀਤੀ ਦੇ ਤਹਿਤ ਦਿੱਲੀ ਸਰਕਾਰ ਨੇ 1 ਮਹੀਨੇ ’ਚ ਕਮਾਏ 768 ਕਰੋੜ ਰੁਪਏ
Sunday, Oct 02, 2022 - 01:39 PM (IST)

ਨਵੀਂ ਦਿੱਲੀ (ਭਾਸ਼ਾ)– ਦਿੱਲੀ ਸਰਕਾਰ ਨੇ 1 ਸਤੰਬਰ ਤੋਂ ਲਾਗੂ ਹੋਈ ਪੁਰਾਣੀ ਆਬਕਾਰੀ ਨੀਤੀ ਤਹਿਤ ਇਕ ਮਹੀਨੇ ’ਚ 768 ਕਰੋੜ ਰੁਪਏ ਦਾ ਮਾਲੀਆ ਕਮਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ 17 ਨਵੰਬਰ, 2021 ਨੂੰ ਲਾਗੂ ਕੀਤੀ ਆਪਣੀ ਨਵੀਂ ਆਬਕਾਰੀ ਨੀਤੀ ਨੂੰ ਵਾਪਸ ਲੈਂਦੇ ਹੋਏ ਅਤੇ 1 ਸਤੰਬਰ, 2022 ਤੋਂ ਪੁਰਾਣੀ ਆਬਕਾਰੀ ਵਿਵਸਥਾ ਬਹਾਲ ਕਰ ਦਿੱਤੀ ਸੀ।
ਦਿੱਲੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 768 ਕਰੋੜ ਰੁਪਏ ਦੇ ਮਾਲੀਏ ’ਚ ਐਕਸਾਈਜ਼ ਡਿਊਟੀ ਦੇ ਰੂਪ ’ਚ 460 ਕਰੋੜ ਰੁਪਏ ਅਤੇ ਵੈਲਿਊ ਐਡਿਡ ਟੈਕਸ (ਵੈਟ) ਦੇ ਰੂਪ ’ਚ ਅੰਦਾਜ਼ਨ 140 ਕਰੋੜ ਰੁਪਏ ਸ਼ਾਮਲ ਹਨ।
ਅਧਿਕਾਰੀ ਮੁਤਾਬਕ ਸਤੰਬਰ ਮਹੀਨੇ ਲਈ ਚਾਰਾਂ ਨਿਗਮਾਂ ਦਾ ਮੁਨਾਫਾ 40 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਚਾਰਾਂ ਨਿਗਮ ਸ਼ਹਿਰ ’ਚ ਸ਼ਰਾਬ ਦੀਆਂ 400 ਦੁਕਾਨਾਂ ਖੋਲ੍ਹੀਆਂ ਜਾ ਚੁੱਕੀਆਂ ਹਨ ਅਤੇ ਸਾਲ ਦੇ ਅੰਤ ਤੱਕ ਇਹ ਗਿਣਤੀ ਵਧ ਕੇ 700 ਹੋ ਜਾਵੇਗੀ।