ਦਿੱਲੀ ਸਰਕਾਰ ਨੇ ਕੋਵਿਡ-19 ਜਾਂਚ ਲਈ ਤੈਅ ਕੀਤੀ ਇੰਨੀ ਕੀਮਤ

Thursday, Jun 18, 2020 - 03:36 PM (IST)

ਦਿੱਲੀ ਸਰਕਾਰ ਨੇ ਕੋਵਿਡ-19 ਜਾਂਚ ਲਈ ਤੈਅ ਕੀਤੀ ਇੰਨੀ ਕੀਮਤ

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਕੋਵਿਡ-19 ਆਰ.ਟੀ.-ਪੀ.ਸੀ.ਆਰ. ਜਾਂਚ ਲਈ 2400 ਰੁਪਏ ਦੀ ਕੀਮਤ ਤੈਅ ਕਰਨ ਦਾ ਫੈਸਲਾ ਕੀਤਾ ਹੈ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਟਵੀਟ ਕੀਤਾ,''ਦਿੱਲੀ ਸਰਕਾਰ ਨੇ ਕੋਵਿਡ ਆਰ.ਟੀ.-ਪੀ.ਸੀ.ਆਰ. (ਰਿਵਰਸ ਟਰਾਂਸਕ੍ਰਿਪਸ਼ਨ ਪਾਲੀਮਰੇਜ ਚੇਨ ਰਿਐਕਸ਼ਨ) ਜਾਂਚ ਲਈ 2400 ਰੁਪਏ ਦੀ ਕੀਮਤ ਤੈਅ ਕਰਨ ਦਾ ਫੈਸਲਾ ਕੀਤਾ ਹੈ।''

PunjabKesariਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਦੇ ਸੁਝਾਅ ਤੋਂ ਬਾਅਦ ਦਿੱਲੀ 'ਚ ਕੋਵਿਡ-19 ਦੀ ਜਾਂਚ ਲਈ 2400 ਰੁਪਏ ਕੀਮਤ ਤੈਅ ਕੀਤੀ ਗਈ ਹੈ ਅਤੇ ਹੁਣ 'ਰੈਪਿਡ ਏਂਟੀਜਨ' ਨਾਲ ਜਾਂਚ ਹੋਵੇਗੀ। ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਦਿੱਲੀ ਦੇ ਬਲੌਕ ਖੇਤਰਾਂ 'ਚ ਪੀੜਤ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾਉਣ ਦੀ ਮੁਹਿੰਮ ਤੇਜ਼ ਕੀਤੀ ਗਈ ਹੈ। ਦਿੱਲੀ ਦੇ 242 ਬਲੌਕ ਖੇਤਰਾਂ 'ਚ ਕੁੱਲ 2,30,466 ਦੀ ਆਬਾਦੀ 'ਚ 15-16 ਜੂਨ ਦਰਮਿਆਨ 1,77,692 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਬਾਕੀ ਲੋਕਾਂ ਦਾ ਸਰਵੇਖਣ 20 ਜੂਨ ਤੱਕ ਹੋ ਜਾਵੇਗਾ।


author

DIsha

Content Editor

Related News