ਦਿੱਲੀ ਗੈਂਗਰੇਪ : ਰਿਹਾਅ ਹੋਵੇਗਾ ਨਿਰਭਯਾ ਗੈਂਗਰੇਪ ਦਾ ਨਾਬਾਲਗ ਦੋਸ਼ੀ
Friday, Dec 18, 2015 - 02:41 PM (IST)

ਨਵੀਂ ਦਿੱਲੀ— ਦਿੱਲੀ ਗੈਂਗਰੇਪ ਮਾਮਲੇ ਦੇ ਨਾਬਾਲਗ ਦੋਸ਼ੀ ਦੀ ਰਿਹਾਈ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੋਰਟ ਦਾ ਕਹਿਣਾ ਹੈ ਕਿ ਨਾਬਾਲਗ ਦੋਸ਼ੀ ਦੀ ਰਿਹਾਈ ''ਤੇ ਰੋਕ ਨਹੀਂ ਲਾਈ ਜਾ ਸਕਦੀ, ਕਿਉਂਕਿ ਉਹ ਆਪਣੀ ਤਿੰਨ ਸਾਲ ਦੀ ਸਜ਼ਾ ਪੂਰੀ ਕਰ ਚੁੱਕਾ ਹੈ। ਇਸ ਲਈ ਉਸ ਦੀ ਰਿਹਾਈ ''ਤੇ ਰੋਕ ਨਹੀਂ ਲਾਈ ਜਾ ਸਕਦੀ। ਇਸ ਲਈ ਉਸ ਦੀ ਰਿਹਾਈ 20 ਦਸੰਬਰ ਯਾਨੀ ਕਿ ਐਤਵਾਰ ਨੂੰ ਹੋਵੇਗੀ।
ਦੱਸਣ ਯੋਗ ਹੈ ਕਿ ਇਸ ਨਾਬਾਲਗ ਦੋਸ਼ੀ ਨੇ ਨਿਰਭਯਾ ਨੂੰ ਡੂੰਘੀ ਸੱਟ ਪਹੁੰਚਾਈ ਸੀ। ਇਸ ਲਈ ਭਾਜਪਾ ਨੇਤਾ ਸੁਬਰਮਣੀਅਮ ਸੁਆਮੀ ਅਤੇ ਕੇਂਦਰ ਸਰਕਾਰ ਨੇ ਪਟੀਸ਼ਨ ਦਾਇਰ ਕਰ ਕੇ ਦੋਸ਼ੀ ਦੀ ਰਿਹਾਈ ਨੂੰ ਲੈ ਕੇ ਅਪੀਲ ਕੀਤੀ ਸੀ ਕਿ ਦੋਸ਼ੀ ਨੂੰ ਰਿਹਾਅ ਨਾ ਕੀਤਾ ਜਾਵੇ।
ਨਿਰਭਯਾ ਦਾ ਮਾਂ ਵੀ ਕਹਿ ਚੁੱਕੀ ਹੈ ਕਿ ਦੋਸ਼ੀ ਨੂੰ ਰਿਹਾਅ ਨਾ ਕੀਤਾ ਜਾਵੇ, ਕਿਉਂਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਇਸ ਨਾਲ ਸਮਾਜ ਨੂੰ ਖਤਰਾ ਹੋ ਸਕਦਾ ਹੈ।