ਦਿੱਲੀ: ਝੌਂਪੜੀ ’ਚ ਫਟਿਆ ਗੈਸ ਸਿਲੰਡਰ, 5 ਲੋਕ ਝੁਲਸੇ

Sunday, Nov 14, 2021 - 01:04 PM (IST)

ਦਿੱਲੀ: ਝੌਂਪੜੀ ’ਚ ਫਟਿਆ ਗੈਸ ਸਿਲੰਡਰ, 5 ਲੋਕ ਝੁਲਸੇ

ਨਵੀਂ ਦਿੱਲੀ— ਉੱਤਰੀ-ਪੱਛਮੀ ਦਿੱਲੀ ਵਿਚ ਐਤਵਾਰ ਯਾਨੀ ਕਿ ਅੱਜ ਸਵੇਰੇ ਇਕ ਝੌਂਪੜੀ ’ਚ ਐੱਲ. ਪੀ. ਜੀ. ਸਿਲੰਡਰ ’ਚ ਅੱਗ ਲੱਗਣ ਮਗਰੋਂ ਉਸ ’ਚ ਧਮਾਕਾ ਹੋ ਗਿਆ, ਜਿਸ ਕਾਰਨ ਘੱਟੋ-ਘੱਟ 5 ਲੋਕ ਝੁਲਸ ਗਏ। ਦਿੱਲੀ ਫਾਇਰ ਸੇਵਾ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਆਜ਼ਾਦਪੁਰ ਦੇ ਲਾਲ ਬਾਗ ਇਲਾਕੇ ਵਿਚ ਵਾਪਰਿਆ।

ਫਾਇਰ ਵਿਭਾਗ ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ ਕਰੀਬ 10 ਵਜੇ ਮਿਲੀ। ਦਿੱਲੀ ਫਾਇਰ ਸੇਵਾ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬਿ੍ਰਗੇਡ ਦੀਆਂ 3 ਗੱਡੀਆਂ ਮੌਕੇ ’ਤੇ ਰਵਾਨਾ ਕੀਤਾ। ਕਰੀਬ 25 ਗਜ਼ ਦੀ ਇਕ ਝੌਂਪੜੀ ਵਿਚ ਗੈਸ ਸਿਲੰਡਰ ’ਚ ਧਮਾਕਾ ਹੋਇਆ, ਜਿਸ ਕਾਰਨ 5 ਲੋਕ ਝੁਲਸ ਗਏ। ਅਤੁਲ ਮੁਤਾਬਕ ਅੱਗ ’ਚ ਝੁਲਸੇ ਸਾਰੇ ਲੋਕਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬਿ੍ਰਗੇਡ ਕਰਮੀਆਂ ਨੇ ਥੋੜ੍ਹੀ ਹੀ ਦੇਰ ਵਿਚ ਅੱਗ ’ਤੇ ਕਾਬੂ ਪਾ ਲਿਆ।


author

Tanu

Content Editor

Related News