ਦਿੱਲੀ ਆਬਕਾਰੀ ਘਪਲਾ ਕੇਸ: ਮਨੀਸ਼ ਸਿਸੋਦੀਆ ਦੀ CBI ਰਿਮਾਂਡ ਵਧੀ

Saturday, Mar 04, 2023 - 03:29 PM (IST)

ਦਿੱਲੀ ਆਬਕਾਰੀ ਘਪਲਾ ਕੇਸ: ਮਨੀਸ਼ ਸਿਸੋਦੀਆ ਦੀ CBI ਰਿਮਾਂਡ ਵਧੀ

ਨਵੀਂ ਦਿੱਲੀ (ਕਮਲ ਕਾਂਸਲ)- ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸੀ. ਬੀ. ਆਈ. ਰਿਮਾਂਡ ਅੱਜ ਖ਼ਤਮ ਹੋ ਗਈ। ਸੀ. ਬੀ. ਆਈ. ਨੇ ਸਿਸੋਦੀਆਂ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਪੇਸ਼ ਕੀਤਾ। ਕੋਰਟ ਨੇ ਸਿਸੋਦੀਆ ਦੀ ਸੀ. ਬੀ. ਆਈ. ਰਿਮਾਂਡ 6 ਮਾਰਚ ਤੱਕ ਵਧਾ ਦਿੱਤੀ ਹੈ। ਸੁਣਵਾਈ ਦੌਰਾਨ ਸੀ. ਬੀ. ਆਈ. ਨੇ ਸਿਸੋਦੀਆ ਦੀ 3 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਹਾਲਾਂਕਿ ਕੋਰਟ ਨੇ 2 ਦਿਨ ਦੀ ਹੀ ਹਿਰਾਸਤ ਦਿੱਤੀ ਹੈ। 

ਇਹ ਵੀ ਪੜ੍ਹੋ- ਦਿੱਲੀ ਆਬਕਾਰੀ ਘਪਲਾ ਮਾਮਲਾ; 4 ਮਾਰਚ ਤੱਕ CBI ਦੀ ਹਿਰਾਸਤ 'ਚ ਰਹਿਣਗੇ ਡਿਪਟੀ CM ਸਿਸੋਦੀਆ

ਸਿਸੋਦੀਆ ਨੇ ਕੱਲ ਹੀ ਜ਼ਮਾਨਤ ਪਟੀਸ਼ਨ ਕੀਤੀ ਦਾਇਰ

ਮਨੀਸ਼ ਸਿਸੋਦੀਆ ਨੇ ਜ਼ਮਾਨਤ ਪਟੀਸ਼ਨ ਲਈ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਕੱਲ ਹੀ ਪਟੀਸ਼ਨ ਦਾਇਰ ਕੀਤੀ ਸੀ। ਸਿਸੋਦੀਆ ਨੇ ਪਟੀਸ਼ਨ 'ਚ ਕਿਹਾ ਕਿ ਸੀ. ਬੀ. ਆਈ. ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਸਹਿਯੋਗ ਨਾ ਕਰਨਾ ਹਿਰਾਸਤ ਦਾ ਆਧਾਰ ਨਹੀਂ ਹੋ ਸਕਦਾ। ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ 10 ਮਾਰਚ ਨੂੰ ਦੁਪਹਿਰ 2 ਵਜੇ ਸੁਣਵਾਈ ਹੋਵੇਗੀ।

ਸੀ. ਬੀ. ਆਈ. ਨੇ 26 ਫਰਵਰੀ ਨੂੰ ਸਿਸੋਦੀਆ ਨੂੰ ਕੀਤਾ ਸੀ ਗ੍ਰਿਫ਼ਤਾਰ

ਦੱਸ ਦੇਈਏ ਸੀ. ਬੀ. ਆਈ. ਨੇ ਸਿਸੋਦੀਆ ਦੀ 5 ਦਿਨ ਦੀ ਹਿਰਾਸਤ ਸਮਾਂ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਦੇ ਸਾਹਮਣੇ ਪੇਸ਼ ਕੀਤਾ। ਏਜੰਸੀ ਨੇ ਸਿਸੋਦੀਆ ਦੀ ਹਿਰਾਸਤ ਹੋਰ ਵਧਾਉਣ ਦੀ ਬੇਨਤੀ ਕੀਤੀ। ਅਦਾਲਤ ਨੇ ਸੀ. ਬੀ. ਆਈ. ਨੂੰ ਦੋ ਦਿਨ ਦੀ ਰਿਮਾਂਡ ਦਿੱਤੀ। ਸਿਸੋਦੀਆ ਨੂੰ 2021-22 ਲਈ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ 26 ਫਰਵਰੀ ਨੂੰ 8 ਘੰਟੇ ਦੀ ਪੁੱਛ-ਗਿੱਛ ਮਗਰੋਂ ਐਤਵਾਰ ਦੇਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਆਬਕਾਰੀ ਨੀਤੀ ਕੇਸ: ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

ਸੀ. ਬੀ. ਆਈ. ਨੂੰ 5 ਦਿਨ ਦੀ ਮਿਲੀ ਸੀ ਰਿਮਾਂਡ

27 ਫਰਵਰੀ ਨੂੰ ਰਾਊਜ਼ ਐਵੇਨਿਊ ਕੋਰਟ ਨੇ ਉਨ੍ਹਾਂ ਨੂੰ 4 ਮਾਰਚ ਤੱਕ ਸੀ. ਬੀ. ਆਈ. ਦੀ ਹਿਰਾਸਤ 'ਚ ਭੇਜ ਦਿੱਤਾ ਸੀ। ਸਿਸੋਦੀਆ ਨੇ ਸੀ. ਬੀ. ਆਈ. ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਹਾਨੂੰ ਪਹਿਲਾਂ ਦਿੱਲੀ ਹਾਈ ਕੋਰਟ ਜਾਣਾ ਚਾਹੀਦਾ ਹੈ। ਜ਼ਮਾਨਤ ਲਈ ਸਿੱਧੇ ਸੁਪਰੀਮ ਕੋਰਟ ਵਿਚ ਪਹੁੰਚ ਜਾਣਾ ਗਲਤ ਮਿਸਾਲ ਕਾਇਮ ਕਰੇਗਾ ਅਤੇ ਉਨ੍ਹਾਂ ਲਈ ਹੋਰ ਵੀ ਪ੍ਰਭਾਵੀ ਬਦਲ ਉਪਲੱਬਧ ਹਨ। 


author

Tanu

Content Editor

Related News