ਘਰੋਂ ਕੰਮ ਕਰਨ ਅਤੇ ਓਡ-ਈਵਨ ''ਤੇ ਜਲਦ ਹੀ ਫ਼ੈਸਲਾ ਲਵੇਗੀ ਸਰਕਾਰ
Tuesday, Nov 19, 2024 - 02:57 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੰਗਲਵਾਰ ਨੂੰ ਕਿਹਾ ਕਿ ਰਾਜਧਾਨੀ ਵਿਚ ਵਿਗੜ ਰਹੀ ਹਵਾ ਦੀ ਗੁਣਵੱਤਾ ਨਾਲ ਨਜਿੱਠਣ ਲਈ ਜਲਦੀ ਹੀ ਘਰ ਤੋਂ ਕੰਮ ਕਰਨ ਅਤੇ ਓਡ-ਈਵਨ ਵਰਗੇ ਉਪਾਅ ਲਾਗੂ ਕਰਨ ਲਈ ਜਲਦ ਹੀ ਫ਼ੈਸਲਾ ਕੀਤਾ ਜਾਵੇਗਾ। ਗੋਪਾਲ ਰਾਏ ਨੇ ਦੱਸਿਆ,"ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਸਮੇਤ ਲੋਕਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਹੈ ਅਤੇ ਸਾਨੂੰ ਇਸ ਸਥਿਤੀ 'ਤੇ ਬਹੁਤ ਅਫਸੋਸ ਹੈ।" ਰਾਸ਼ਟਰੀ ਰਾਜਧਾਨੀ 'ਚ ਐਤਵਾਰ ਤੋਂ ਹੀ ਹਵਾ ਗੁਣਵੱਤਾ ਬੇਹੱਦ ਖ਼ਰਾਬ ਸ਼੍ਰੇਣੀ 'ਚ ਬਣੀ ਹੋਈ ਹੈ ਅਤੇ ਏਕਿਊਆਈ ਵੀ ਲਗਾਤਾਰ 450 ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਘਰ ਤੋਂ ਕੰਮ ਕਰਨ ਦੇ ਉਪਾਵਾਂ ਨੂੰ ਲਾਗੂ ਕਰਨ ਦੀ ਸੰਭਾਵਨਾ 'ਤੇ ਰਾਏ ਨੇ ਕਿਹਾ,''ਅਸੀਂ ਜਲਦ ਹੀ ਇਸ 'ਤੇ ਫ਼ੈਸਲਾ ਲਵਾਂਗੇ।'' ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦਿੱਲੀ 'ਚ ਪਹਿਲਾਂ ਹੀ ਚਰਨਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਗ੍ਰੈਪ) ਦੇ ਚੌਥੇ ਪੜਾਅ ਨੂੰ ਲਾਗੂ ਕਰ ਦਿੱਤਾ ਹੈ ਅਤੇ ਇਸ ਦੇ ਅਧੀਨ ਵਾਹਨਾਂ 'ਤੇ ਅਹਿਮ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ,''ਅਸੀਂ ਇਨ੍ਹਾਂ ਉਪਾਵਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਜੇਕਰ ਵਿਸ਼ਲੇਸ਼ਣ 'ਚ ਸਕਾਰਾਤਮਕ ਨਤੀਜੇ ਮਿਲਦੇ ਹਨ ਤਾਂ ਅਸੀਂ ਉਸ ਅਨੁਸਾਰ ਅੱਗੇ ਦਾ ਫ਼ੈਸਲਾ ਲਵਾਂਗੇ।'' ਰਾਏ ਨੇ ਮੌਜੂਦਾ ਸਥਿਤੀ ਨੂੰ ਮੈਡੀਕਲ ਐਮਰਜੈਂਸੀ ਕਰਾਰ ਦਿੰਦੇ ਹੋਏ ਸਾਰੇ ਲੋਕਾਂ ਵਲੋਂ ਕਾਰਵਾਈ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ,''ਇਹ ਮੈਡੀਕਲ ਐਮਰਜੈਂਸੀ ਦਾ ਸਮਾਂ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8