ਦਿੱਲੀ ਚੋਣਾਂ 2020 : ਪੋਲਿੰਗ ਬੂਥ ਅੰਦਰ ਦਿਲ ਦਾ ਦੌਰਾ ਪੈਣ ਨਾਲ ਚੋਣ ਅਧਿਕਾਰੀ ਦੀ ਮੌਤ

02/08/2020 11:04:29 AM

ਨਵੀਂ ਦਿੱਲੀ— ਦਿੱਲੀ 'ਚ ਅੱਜ ਭਾਵ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ 2020 ਲਈ ਵੋਟਿੰਗ ਜਾਰੀ ਹੈ। ਵੋਟਾਂ ਨੂੰ ਲੈ ਕੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਚੋਣਾਂ ਲਈ ਦਿੱਲੀ 'ਚ ਜ਼ਿਆਦਾਤਰ ਥਾਵਾਂ 'ਤੇ ਵੋਟਿੰਗ ਹੋ ਰਹੀ ਹੈ। ਲੋਕ ਲੰਬੀਆਂ ਲਾਈਨਾਂ ਵਿਚ ਲੱਗ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਇਸ ਦਰਮਿਆਨ ਖ਼ਬਰ ਸਾਹਮਣੇ ਆਈ ਹੈ ਕਿ ਪੂਰਬੀ-ਉੱਤਰੀ ਦਿੱਲੀ ਦੇ ਬਾਬਰਪੁਰ ਪ੍ਰਾਇਮਰੀ ਸਕੂਲ ਵਿਚ ਪੋਲਿੰਗ ਬੂਥ 'ਤੇ ਤਾਇਨਾਤ ਅਧਿਕਾਰੀ ਊਧਮ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੁਰੂ ਤੇਗ਼ ਬਹਾਦਰ ਹਸਪਤਾਲ ਵਿਖੇ ਭੇਜ ਦਿੱਤਾ ਹੈ। ਪੁਲਸ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਚੋਣ ਅਧਿਕਾਰੀ ਊਧਮ ਸਿੰਘ ਦੀ ਮੌਤ ਨਾਲ ਉਨ੍ਹਾਂ ਦੇ ਸਾਥੀ ਹੈਰਾਨ ਹਨ। ਫਿਲਹਾਲ ਬਾਬਰਪੁਰ ਪ੍ਰਾਇਮਰੀ ਸਕੂਲ ਸਥਿਤ ਪੋਲਿੰਗ ਬੂਥ 'ਤੇ ਵੋਟਿੰਗ ਜਾਰੀ ਹੈ। ਦੱਸ ਦੇਈਏ ਕਿ ਦਿੱਲੀ ਵਿਚ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਕਈ ਇਲਾਕਿਆਂ ਵਿਚ ਈ. ਵੀ. ਐੱਮ. ਮਸ਼ੀਨਾਂ ਖਰਾਬ ਹੋਣ ਦੀ ਵਜ੍ਹਾ ਕਰ ਕੇ ਵੋਟਿੰਗ ਸ਼ੁਰੂ ਹੋਣ ਵਿਚ ਦੇਰੀ ਵੀ ਹੋਈ। ਰਾਜਧਾਨੀ 'ਚ ਫਿਲਹਾਲ ਵੋਟਿੰਗ ਦਾ ਰਿਕਾਰਡ ਹੌਲੀ ਹੈ। ਸਵੇਰੇ 10 ਵਜੇ ਤਕ 4.33 ਫੀਸਦੀ ਵੋਟਿੰਗ ਰਿਕਾਰਡ ਕੀਤੀ ਗਈ ਹੈ।


Tanu

Content Editor

Related News