ਦਿੱਲੀ ਚੋਣਾਂ ਰਿਜ਼ਲਟ ਲਾਈਵ : ਰੁਝਾਨਾਂ 'ਚ 'ਆਪ' ਅੱਗੇ, ਭਾਜਪਾ ਪਿੱਛੇ

02/11/2020 3:26:34 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁਣ ਸਾਫ ਹੁੰਦੇ ਨਜ਼ਰ ਆ ਰਹੇ ਹਨ। ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਰੁਝਾਨਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਨੇ ਆਪਣੀ ਹਾਰ ਵੀ ਸਵੀਕਾਰ ਕਰ ਲਈ ਹੈ। ਉੱਥੇ ਹੀ ਆਮ ਆਦਮੀ ਪਾਰਟੀ (ਆਪ) ਦੇ ਦਫਤਰ ਵਿਚ ਜਸ਼ਨ ਦਾ ਮਾਹੌਲ ਹੈ। 

ਪਾਰਟੀ  ਲੀਡ ਜਿੱਤ
ਕੁੱਲ
 
ਆਪ 48 15 63
ਭਾਜਪਾ  06 01 07
ਕਾਂਗਰਸ 00 - 00
ਹੋਰ 00 - 00

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ 11 ਵਜੇ ਤਕ ਪ੍ਰਾਪਤ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਇਕ ਵਾਰ ਫਿਰ ਵੱਡੀ ਜਿੱਤ ਵੱਲ ਵਧ ਰਹੀ ਹੈ। ਸਾਰੀਆਂ 70 ਸੀਟਾਂ ਦੇ ਪ੍ਰਾਪਤ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 55 ਸੀਟਾਂ ਅਤੇ ਭਾਜਪਾ 15 ਸੀਟਾਂ 'ਤੇ ਅੱਗੇ ਹੈ, ਜਦਕਿ ਕਾਂਗਰਸ ਦੀ ਝੋਲੀ ਅਜੇ ਖਾਲੀ ਹੈ। 

ਕੁਝ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਦਿੱਲੀ ਦੀ ਤਸਵੀਰ—
—ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਭਾਜਪਾ ਉਮੀਦਵਾਰ ਸੁਨੀਲ ਯਾਦਵ ਤੋਂ 14,000 ਵੋਟਾਂ ਨਾਲ ਅੱਗੇ ਹਨ।
—ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਟਪਡ਼ਗੰਜ ਸੀਟ ਤੋਂ ਜਿੱਤੇ।
—ਸ਼ਾਹਦਰਾ ਤੋਂ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਭਾਜਪਾ ਦੇ ਸੰਜੇ ਗੋਇਲ ਤੋਂ 1203 ਵੋਟਾਂ ਨਾਲ ਪਿੱਛੇ ਹਨ।
—ਸ਼ਕੂਰ ਬਸਤੀ ਤੋਂ ਸਿਹਤ ਮੰਤਰੀ ਸੱਤਿਯੇਂਦਰ ਜੈਨ ਭਾਜਪਾ ਦੇ ਐੱਸ. ਸੀ. ਵਤਸ ਤੋਂ 51 ਸੀਟਾਂ ਪਿੱਛੇ ਹਨ।
—ਸ਼ਾਲੀਮਾਰ ਬਾਗ ਤੋਂ ਭਾਜਪਾ ਦੀ ਰੇਖਾ ਗੁਪਤਾ 'ਆਪ' ਦੀ ਵੰਦਨ ਕੁਮਾਰੀ ਤੋਂ 1203 ਵੋਟਾਂ ਨਾਲ ਅੱਗੇ ਹਨ।
—ਮੁੰਡਕਾ ਤੋਂ ਭਾਜਪਾ ਦੇ ਆਜ਼ਾਦ ਸਿੰਘ 'ਆਪ' ਦੇ ਧਰਮਪਾਲ ਲਾਕੜਾ ਤੋਂ 1442 ਵੋਟਾਂ ਨਾਲ ਅੱਗੇ ਹਨ।
—ਬਵਾਨਾ ਤੋਂ ਭਾਜਪਾ ਦੇ ਰਵਿੰਦਰ ਕੁਮਾਰ 'ਆਪ' ਦੇ ਜੈਭਗਵਾਨ ਤੋਂ 8998 ਵੋਟਾਂ ਨਾਲ ਅੱਗੇ ਹਨ। 
—ਚਾਂਦਨੀ ਚੌਕ ਤੋਂ 'ਆਪ' ਦੇ ਪ੍ਰਹਿਲਾਦ ਸਾਹਨੀ ਕਾਂਗਰਸ ਦੀ ਅਲਕਾ ਲਾਂਬਾ ਤੋਂ 12,273 ਵੋਟਾਂ ਨਾਲ ਅੱਗੇ ਹਨ। 
—ਮੁਸਤਫਾਬਾਦ ਤੋਂ ਭਾਜਪਾ ਵਿਧਾਇਕ ਜਗਦੀਸ਼ ਪ੍ਰਧਾਨ 'ਆਪ' ਦੇ ਹਾਜ਼ੀ ਯੁਨੂਫ 'ਤੇ 19,9974 ਵੋਟਾਂ ਨਾਲ ਲੀਡ ਬਣਾ ਲਈ ਹੈ।

 


Tanu

Content Editor

Related News