ਦਿੱਲੀ ਦੀ ਸਭ ਤੋਂ ਬਜ਼ੁਰਗ ਵੋਟਰ 110 ਸਾਲਾ ਕਾਲੀਤਾਰਾ ਨੇ ਪਾਈ ਵੋਟ

02/08/2020 11:04:19 AM

ਨਵੀਂ ਦਿੱਲੀ— ਦਿੱਲੀ ਦੀ ਸਭ ਤੋਂ ਬਜ਼ੁਰਗ ਵੋਟਰ 110 ਸਾਲਾ ਕਾਲੀਤਾਰਾ ਮੰਡਲ ਨੇ ਵੋਟ ਪਾਈ। ਕਾਲੀਤਾਰਾ ਮੰਡਲ ਦੇ ਪਰਿਵਾਰ ਵਾਲਿਆਂ ਅਨੁਸਾਰ ਉਨ੍ਹਾਂ ਨੇ ਹਰ ਚੋਣਾਂ 'ਚ ਵੋਟ ਦੇ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੇ ਛੋਟੇ ਬੇਟੇ ਸੁਖਰੰਜਨ ਮੰਡਲ ਨੇ ਕਿਹਾ,''ਉਨ੍ਹਾਂ ਦੀ ਮਾਂ ਦਿੱਲੀ ਦੇ ਚਿਤਰੰਜਨ ਪਾਰਕ ਇਲਾਕੇ 'ਚ ਪਿਛਲੇ 35 ਸਾਲਾਂ ਤੋਂ ਰਹਿ ਰਹੀ ਹੈ। ਪਰਿਵਾਰ ਨੇ ਚੋਣ ਕਮਿਸ਼ਨ ਵਲੋਂ ਬਜ਼ੁਰਗ ਵੋਟਰਾਂ ਲਈ ਕੀਤੇ ਇੰਤਜ਼ਾਮਾਂ ਦੀ ਵੀ ਸ਼ਲਾਘਾ ਕੀਤੀ। 

PunjabKesariਕਾਲੀਤਾਰਾ ਦਾ ਕਹਿਣਾ ਹੈ ਕਿ ਜਦੋਂ ਤੋਂ ਮੈਨੂੰ ਵੋਟਰ ਪਛਾਣ ਪੱਤਰ ਮਿਲਿਆ ਹੈ ਮੈਂ ਉਦੋਂ ਵੀ ਵੋਟਿੰਗ ਕਰ ਰਹੀ ਹਾਂ। ਮੈਨੂੰ ਵੋਟ ਦਿੰਦੇ ਸਮੇਂ ਖੁਸ਼ੀ ਹੁੰਦੀ ਹੈ। ਇਹ ਮੈਨੂੰ ਤਾਕਤ ਦਿੰਦਾ ਹੈ। ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੀ ਵੋਟਿੰਗ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਜਦੋਂ ਤੱਕ ਜਿਉਂਦੀ ਰਹਾਂਗੀ, ਉਦੋਂ ਤੱਕ ਵੋਟਿੰਗ ਕਰਦੀ ਰਹਾਂਗੀ।'' ਕਾਲੀਤਾਰਾ ਵਧ ਉਮਰ ਹੋਣ ਕਾਰਨ ਕਾਫੀ ਕਮਜ਼ੋਰ ਹੋ ਗਈ ਹੈ ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਉਨ੍ਹਾਂ ਦਾ ਜਜ਼ਬਾ ਘੱਟ ਨਹੀਂ ਹੋਇਆ। ਦਿੱਲੀ 'ਚ 100 ਤੋਂ ਵਧ ਉਮਰ ਦੇ 150 ਵੋਟਰ ਹਨ, ਜਿਨ੍ਹਾਂ 'ਚੋਂ ਕਾਲੀਤਾਰਾ ਸਭ ਤੋਂ ਬਜ਼ੁਰਗ ਹੈ।

PunjabKesari


DIsha

Content Editor

Related News