ਦਿੱਲੀ ਦੇ ਦਿਲਸ਼ਾਦ ਗਾਰਡਨ ''ਚ ਮਾਂ-ਬੇਟੇ ਦੀਆਂ ਮਿਲੀਆਂ ਲਾਸ਼ਾਂ
Sunday, Aug 19, 2018 - 11:57 AM (IST)

ਨਵੀਂ ਦਿੱਲੀ— ਦਿੱਲੀ ਦੇ ਦਿਲਸ਼ਾਦ ਗਾਰਡਨ ਦੇ ਇਕ ਫਲੈਟ 'ਚ ਮਾਂ-ਬੇਟੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਦੋਵਾਂ ਦਾ ਕਤਲ ਚਾਕੂ ਮਾਰ ਕੇ ਕੀਤਾ ਗਿਆ ਹੈ। ਮ੍ਰਿਤਕਾਂ 'ਚੋਂ ਇਕ ਦੀ ਪਛਾਣ ਲੱਕੀ ਦੇ ਰੂਪ 'ਚ ਕੀਤੀ ਗਈ ਹੈ। ਔਰਤ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ। ਗੁਆਂਢੀਆਂ ਮੁਤਾਬਕ ਪਰਿਵਾਰ ਦੋ ਮਹੀਨੇ ਪਹਿਲਾਂ ਹੀ ਦਿੱਲੀ ਦੇ ਦਿਲਸ਼ਾਦ ਕਾਲੋਨੀ 'ਚ ਰਹਿਣ ਆਇਆ ਸੀ। ਸ਼ਨੀਵਾਰ ਰਾਤੀ ਕਰੀਬ 10 ਵਜੇ ਮਕਾਨ ਤੋਂ ਬਦਬੂ ਆਉਣ ਦੀ ਸੂਚਨਾ ਮਿਲੀ। ਪੁਲਸ ਮੌਕੇ 'ਤੇ ਪੁੱਜੀ ਤਾਂ ਦਰਵਾਜ਼ੇ ਨੂੰ ਬਾਹਰ ਤੋਂ ਤਾਲਾ ਲੱਗਾ ਸੀ। ਪੁਲਸ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਈ ਤਾਂ ਕਮਰੇ 'ਚ ਲੱਕੀ ਦੀ ਲਾਸ਼ ਪਈ ਸੀ। ਅੰਦਰ ਔਰਤ ਦੀ ਲਾਸ਼ ਬਿਸਤਰ 'ਤੇ ਸੀ। ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਕਿ ਇਨ੍ਹਾਂ ਦੇ ਨਾਲ ਇਕ ਲੜਕੀ ਵੀ ਰਹਿੰਦੀ ਸੀ ਜੋ ਘਟਨਾ ਦੇ ਬਾਅਦ ਤੋਂ ਗਾਇਬ ਹੈ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੀਮਾਪੁਰੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।