ਦਿੱਲੀ ਦੇ GTB ਹਸਪਤਾਲ ’ਚ ਡਾਕਟਰ ਨੇ ਕੀਤੀ ਖੁਦਕੁਸ਼ੀ
Sunday, Sep 01, 2019 - 09:49 AM (IST)

ਨਵੀਂ ਦਿੱਲੀ—ਰਾਜਧਾਨੀ ਦਿੱਲੀ ਦੇ ਗੁਰੂ ਤੇਗ ਬਹਾਦਰ (ਜੀ. ਟੀ. ਬੀ.) ਹਸਪਤਾਲ ’ਚ ਇੱਕ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੱਲਵ ਸਹਾਰਿਆ (44) ਨਾਂ ਦੇ ਡਾਕਟਰ ਨੇ ਹਸਪਤਾਲ ਦੀ ਇਮਾਰਤ ’ਚ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ। ਮੌਕੇ ’ਤੇ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ ਫਿਲਹਾਲ ਖੁਦਕੁਸ਼ੀ ਕਰਨ ਦੇ ਕਿਸੇ ਵੀ ਕਾਰਨ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ’ਚ ਜੁੱਟ ਗਈ ਹੈ।