ਦਿੱਲੀ ਦੀ ਅਦਾਲਤ ਨੇ ਗੈਂਗਰੇਪ ਮਾਮਲੇ ''ਚ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ

08/10/2022 4:54:29 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਕਸਤੂਰਬਾ ਨਗਰ ਸਮੂਹਿਕ ਜਬਰ ਜ਼ਿਨਾਹ ਮਾਮਲੇ ਦੇ ਇਕ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕਸਤੂਰਬਾ ਨਗਰ 'ਚ ਜਨਵਰੀ 'ਚ ਇਕ 20 ਸਾਲਾ ਔਰਤ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਇਸ ਅਪਰਾਧ ਨੂੰ ਗੰਭੀਰ ਅਤੇ ਘਿਨਾਉਣਾ ਕਰਾਰ ਦਿੰਦੇ ਹੋਏ ਅਦਾਲਤ ਨੇ ਦੋਸ਼ੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਪੀੜਤਾ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ ਅਤੇ 26 ਜਨਵਰੀ, 2022 ਨੂੰ ਉਸ ਨਾਲ ਕੁੱਟਮਾਰ, ਯੌਨ ਸ਼ੋਸ਼ਣ ਅਤੇ ਛੇੜਛਾੜ ਕੀਤੀ ਗਈ, ਜਿੱਥੇ 26 ਜਨਵਰੀ 2022 ਨੂੰ ਉਸ ਨਾਲ ਕੁੱਟਮਾਰ, ਯੌਨ ਸ਼ੋਸ਼ਣ ਅਤੇ ਛੇੜਛਾੜ ਕੀਤੀ ਗਈ। ਐਡੀਸ਼ਨ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਜਿਸ 'ਚ ਔਰਤ ਨਾਲ ਕੁੱਟਮਾਰ, ਯੌਨ ਸ਼ੋਸ਼ਣ ਅਤੇ ਛੇੜਛਾੜ ਕੀਤੀ ਗਈ। ਜੱਜ ਨੇ ਕਿਹਾ,''ਪੀੜਤਾ ਦਾ ਸਿਰ ਮੁਨਾਉਣ, ਮੂੰਹ ਕਾਲਾ ਕਰ ਕੇ ਅਤੇ ਚੱਪਲਾਂ ਦੀ ਮਾਲਾ ਪਹਿਨਾ ਕੇ ਉਸ ਨੂੰ ਕਸਤੂਰਬਾ ਨਗਰ ਦੀਆਂ ਸੜਕਾਂ 'ਤੇ ਘੁੰਮਾਇਆ ਗਿਆ। ਇਹ ਸਭ ਉਸ ਨੂੰ ਸਜ਼ਾ ਦੇਣ ਲਈ ਕੀਤਾ ਗਿਆ ਸੀ। ਇਹ ਅਪਰਾਧ ਗੰਭੀਰ ਅਤੇ ਘਿਨਾਉਣਾ ਹੈ।''

ਪੀੜਤਾ ਦੇ ਬਿਆਨ ਅਨੁਸਾਰ, ਯੌਨ ਸ਼ੋਸ਼ਣ ਤੋਂ ਬਾਅਦ ਉਸ ਦਾ ਸਿਰ ਮੁਨਵਾ ਦਿੱਤਾ ਗਿਆ, ਉਸ ਦਾ ਚਿਹਰਾ ਕਾਲਾ ਕਰ ਦਿੱਤਾ ਗਿਆ ਅਤੇ ਦੋਸ਼ੀ ਨੇ ਉਸ ਨੂੰ ਚੱਪਲਾਂ ਦੀ ਮਾਲਾ ਪਹਿਨਾ ਕੇ ਮੁਹੱਲੇ 'ਚ ਘੁਮਾਇਆ।'' ਪੁਲਸ ਨੇ ਇਸ ਘਟਨਾ ਦੀ ਜਾਂਚ ਦੇ ਸੰਬੰਧ 'ਚ ਸੋਸ਼ਲ ਮੀਡੀਆ ਦੀ ਇਕ ਵੀਡੀਓ ਕਲਿੱਬ ਨੂੰ ਸਬੂਤ ਦੇ ਰੂਪ 'ਚ ਜ਼ਬਤ ਕੀਤਾ ਸੀ ਅਤੇ ਇਕ ਹੋਰ ਦੋਸ਼ੀ ਕੋਲੋਂ ਇਕ ਮੋਬਾਇਲ ਫੋਨ ਵੀ ਬਰਾਮਦ ਕੀਤਾ, ਜਿਸ 'ਚ ਘਟਨਾ ਦੀ ਇਕ ਵੀਡੀਓ ਕਲਿੱਪ ਸੀ। ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ 'ਚ 5 ਬੱਚਿਆਂ ਸਮੇਤ 16 ਲੋਕਾਂ ਨੂੰ ਫੜਿਆ ਗਿਆ ਸੀ। ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਸੀ ਕਿ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਔਰਤ ਅਤੇ ਦੋਸ਼ੀਆਂ ਦੇ ਪਰਿਵਾਰ ਨਾਲ ਸੰਬੰਧਤ ਇਕ ਮੁੰਡਾ ਦੋਸਤ ਸੀ। ਪੁਲਸ ਨੇ ਕਿਹਾ ਸੀ,''ਮੁੰਡੇ ਨੇ ਪਿਛਲੇ ਸਾਲ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਸ ਦੇ ਪਰਿਵਾਰ ਨੇ ਇਸ ਲਈ ਪੀੜਤਾ ਨੂੰ ਦੋਸ਼ੀ ਠਹਿਰਾਇਆ ਸੀ।''


DIsha

Content Editor

Related News