ਦਿੱਲੀ ਦੀ ਕਿਸੇ ਅਦਾਲਤ ''ਚ ਪੁਲਸ ਵਾਲੇ ਨਹੀਂ, ਤਾਇਨਾਤ ਕੀਤੀ ਗਈ CRPF

11/06/2019 2:19:00 PM

ਨਵੀਂ ਦਿੱਲੀ— ਦਿੱਲੀ ਦੀਆਂ ਅਦਾਲਤਾਂ ਦੀ ਸੁਰੱਖਿਆ ਹੁਣ ਭਗਵਾਨ ਭਰੋਸੇ ਹੈ। ਪੁਲਸ ਨੇ ਸਟਾਫ ਨੂੰ ਵਾਪਸ ਬੁਲਾ ਲਿਆ ਹੈ। ਅਜਿਹਾ ਕੋਈ ਕੰਮ ਪੁਲਸ ਨਹੀਂ ਕਰ ਰਹੀ, ਜਿਸ ਨਾਲ ਉਸ ਨੂੰ ਕੋਰਟ ਜਾਣਾ ਪਵੇ ਜਾਂ ਵਕੀਲਾਂ ਨਾਲ ਆਹਮਣਾ-ਸਾਹਮਣਾ ਹੋਵੇ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਸੀ ਕਿ ਵਕੀਲਾਂ ਨੂੰ ਪੁਲਸ ਦੀ ਅਹਿਮੀਅਤ ਪਤਾ ਲੱਗੇ। ਉੱਥੇ ਹੀ ਦੂਜੇ ਪਾਸੇ ਦਿੱਲੀ ਪੁਲਸ ਦੇ ਹੈੱਡ ਕੁਆਰਟਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਸੀ.ਆਰ.ਪੀ.ਐੱਫ. ਦੀ ਤਾਇਨਾਤੀ ਕੀਤੀ ਗਈ ਹੈ। ਹਾਲਾਂਕਿ ਦਿੱਲੀ ਪੁਲਸ ਦੇ ਐਡੀਸ਼ਨਲ ਪੀ.ਆਰ.ਓ. ਅਨਿਲ ਮਿੱਤਲ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ। ਕੋਰਟ 'ਚ ਪੁਲਸ ਦੀ ਪੂਰੀ ਸੁਰੱਖਿਆ ਹੈ। ਪੁਲਸ ਨੇ ਆਤਮ ਸਨਮਾਨ ਵਾਲੀ ਫੋਰਸ ਹੈ ਅਤੇ ਆਪਣਾ ਕੰਮ ਕਰ ਰਹੀ ਹੈ।

PunjabKesariਸਾਰੀਆਂ ਅਦਾਲਤਾਂ ਦੀ ਸੁਰੱਖਿਆ ਪੁਲਸ ਹੀ ਕਰਦੀ ਹੈ
ਪੁਲਸ ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਦਿੱਲੀ ਦੀਆਂ ਸਾਰੀਆਂ ਅਦਾਲਤਾਂ 'ਚ ਪੁਲਸ ਦੀ ਸੁਰੱਖਿਆ ਪੁਲਸ ਹੀ ਕਰਦੀ ਸੀ। ਕੋਰਟ 'ਚ ਆਉਣ 'ਤੇ ਚੈਕਿੰਗ ਤੋਂ ਲੈ ਕੇ ਪੂਰੇ ਕੋਰਟ ਦੀ ਨਿਗਰਾਨੀ ਦਾ ਕੰਮ ਪੁਲਸ ਦੇ ਜ਼ਿੰਮੇ ਹੈ ਪਰ ਹੁਣ ਪੁਲਸ ਨੇ ਕੋਰਟ ਦੀ ਸਕਿਓਰਿਟੀ ਤੋਂ ਆਪਣਾ ਹੱਥ ਖਿੱਚ ਲਿਆ ਹੈ। ਸੁਰੱਖਿਆ ਹਟਾਉਣ ਤੋਂ ਪਹਿਲਾਂ ਆਪਣੇ-ਆਪਣੇ ਸੰਬੰਧਤ ਜੱਜ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਸੀ।

PunjabKesariਪੁਲਸ ਕਰਮਚਾਰੀਆਂ ਨਾਲ ਬਦਸਲੂਕੀ ਹੋਈ ਸੀ
ਸਾਕੇਤ, ਕੜਕੜਡੂਮਾ, ਰੋਹਿਣੀ ਸਮੇਤ ਹੋਰ ਸਾਰੇ ਜ਼ਿਲਾ ਅਦਾਲਤਾਂ 'ਚ ਲਗਭਗ ਅਜਿਹੇ ਹਾਲਾਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਸ ਹੈੱਡ ਕੁਆਰਟਰ 'ਤੇ ਹੋਏ ਪ੍ਰਦਰਸ਼ਨ 'ਚ ਪੁਲਸ ਕਰਮਚਾਰੀਆਂ ਦੀ ਇਹ ਮੰਗ ਸੀ, ਜਿਸ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਸੀ ਅਤੇ ਬੁੱਧਵਾਰ ਸਵੇਰ ਤੋਂ ਹੀ ਅਧਿਕਾਰੀਆਂ ਨੇ ਇਸ 'ਤੇ ਮੋਹਰ ਲਗਾ ਦਿੱਤੀ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਪੁਲਸ ਅਜਿਹਾ ਹੋਣ ਤੋਂ ਇਨਕਾਰ ਕਰ ਰਹੀ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਲਗਾਤਾਰ ਕੋਰਟ 'ਚ ਪੁਲਸ ਕਰਮਚਾਰੀਆਂ ਨਾਲ ਬਦਸਲੂਕੀ ਹੋਈ ਸੀ। ਅਜਿਹੇ 'ਚ ਪੁਲਸ ਦਾ ਉੱਥੇ ਕੰਮ ਕਰਨਾ ਮੁਸ਼ਕਲ ਹੋ ਗਿਆ।


DIsha

Content Editor

Related News