ਪੂਜਾ ਖੇਡਕਰ ਨੂੰ ਕੋਰਟ ਤੋਂ ਵੱਡਾ ਝਟਕਾ, ਅਗਾਊਂ ਜ਼ਮਾਨਤ ਪਟੀਸ਼ਨ ਖਾਰਜ

Thursday, Aug 01, 2024 - 04:52 PM (IST)

ਨਵੀਂ ਦਿੱਲੀ- ਬਰਖ਼ਾਸਤ IAS ਅਧਿਕਾਰੀ ਪੂਜਾ ਖੇਡਕਰ ਨੂੰ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਪੂਜਾ ਦੀ ਅਗਾਊਂ ਜ਼ਮਾਨਤ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤੀ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਸ਼ਿਕਾਇਤ 'ਤੇ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਧੋਖਾਧੜੀ ਦੇ ਮਾਮਲੇ 'ਚ ਪੂਜਾ ਖੇਡਕਰ ਖਿਲਾਫ FIR ਦਰਜ ਕੀਤੀ ਸੀ। ਪੂਜਾ 'ਤੇ  UPSC ਦੀ ਸਿਵਲ ਸਰਵਿਸਿਜ਼ ਪ੍ਰੀਖਿਆ, 2022 ਲਈ ਆਪਣੀ ਅਰਜ਼ੀ 'ਚ 'ਗਲਤ ਜਾਣਕਾਰੀ ਦੇਣ' ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ- ਪੂਜਾ ਖੇਡਕਰ ਹੁਣ ਟ੍ਰੇਨੀ IAS ਨਹੀਂ, UPSC ਨੇ ਰੱਦ ਕੀਤੀ ਸਿਲੈਕਸ਼ਨ

UPSC ਨੇ ਸਿਖਿਆਰਥੀ IAS ਪੂਜਾ ਖੇਡਕਰ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਦੀ ਅਸਥਾਈ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖੇਡਕਰ 'ਤੇ ਭਵਿੱਖ ਵਿਚ ਕਿਸੇ ਵੀ ਪ੍ਰੀਖਿਆ ਵਿਚ ਸ਼ਾਮਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਖੇਡਕਰ ਦੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਦੇ ਆਧਾਰ 'ਤੇ UPSC ਨੇ ਖੇਡਕਰ ਨੂੰ ਸੀ. ਐਸ. ਈ-2022 ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ।  

ਇਹ ਵੀ ਪੜ੍ਹੋ- ਪਤਨੀ ਦਾ ਸਿਰ ਵੱਢ ਕੇ ਲੈ ਗਿਆ ਸੀ ਥਾਣੇ, ਮੁਲਜ਼ਮ ਪਤੀ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

ਕਿਵੇਂ ਸੁਰਖੀਆਂ 'ਚ ਆਈ ਪੂਜਾ ਖੇਡਕਰ

ਦਰਅਸਲ ਪੂਜਾ ਖੇਡਕਰ ਆਪਣੇ ਸ਼ੌਕ ਅਤੇ ਸਹੂਲਤਾਂ ਲਈ ਸੁਰਖੀਆਂ ਵਿਚ ਆਈ ਸੀ। ਪੂਜਾ ਖੇਡਕਰ 'ਤੇ ਉਨ੍ਹਾਂ ਸਹੂਲਤਾਂ ਦੀ ਮੰਗ ਕਰਨ ਦਾ ਦੋਸ਼ ਲਾਇਆ ਗਿਆ ਸੀ, ਜਿਸ ਦੀ ਉਹ ਸਿਖਿਆਰਥੀ IAS ਅਧਿਕਾਰੀ ਵਜੋਂ ਹੱਕਦਾਰ ਨਹੀਂ ਸੀ। ਇਸ ਤੋਂ ਇਲਾਵਾ ਉਸ 'ਤੇ ਇਕ ਸੀਨੀਅਰ ਅਧਿਕਾਰੀ ਦੇ ਚੈਂਬਰ 'ਤੇ ਕਬਜ਼ਾ ਕਰਨ ਦਾ ਵੀ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਪੂਜਾ ਖੇਡਕਰ ਨੇ ਆਪਣੀ ਨਿੱਜੀ ਔਡੀ ਕਾਰ 'ਚ ਲਾਲ ਬੱਤੀ ਅਤੇ 'ਮਹਾਰਾਸ਼ਟਰ ਸਰਕਾਰ' ਦੀਆਂ ਪਲੇਟਾਂ ਲਗਾਈਆਂ ਹਨ।

ਇਹ ਵੀ ਪੜ੍ਹੋ- Wayanad landslide: ਮਲਬੇ ਹੇਠਾਂ ਦੱਬੇ ਪੀੜਤਾਂ ਨੂੰ ਕੱਢਣ ਲਈ ਬਚਾਅ ਕਰਮੀਆਂ ਅੱਗੇ ਖੜ੍ਹੀ ਹੋਈ ਵੱਡੀ ਮੁਸ਼ਕਲ

ਇਸ ਤੋਂ ਬਾਅਦ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੇ UPSC 'ਚ ਚੋਣ ਕਰਵਾਉਣ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਵੀ ਕੀਤੀ ਸੀ। ਇਸ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ ਅਤੇ ਉਸ ਦਾ ਤਬਾਦਲਾ ਕਰ ਦਿੱਤਾ ਗਿਆ। ਮਾਪਿਆਂ 'ਤੇ ਕਈ ਦੋਸ਼ ਵੀ ਲਾਏ ਗਏ। ਪੂਜਾ ਦੀ ਮਾਂ ਦਾ ਪਿਸਤੌਲ ਲਹਿਰਾਉਂਦੇ ਹੋਏ ਵੀਡੀਓ ਵੀ ਵਾਇਰਲ ਹੋਇਆ ਸੀ।
 


Tanu

Content Editor

Related News