ਦਿੱਲੀ ਵਾਸੀ ਕੋਰੋਨਾ, ਪ੍ਰਦੂਸ਼ਣ ਅਤੇ ਧੂੰਏਂ ਦੀ ਚਾਦਰ ਤੋਂ ਬੇਹਾਲ, ਹਵਾ ਗੁਣਵੱਤਾ ਰਹੀ 'ਬੇਹੱਦ ਖਰਾਬ'

11/05/2020 10:48:53 AM

ਨਵੀਂ ਦਿੱਲੀ- ਰਾਜਧਾਨੀ ਦੇ ਲੋਕ ਕੋਰੋਨਾ ਵਾਇਰਸ ਦੇ ਦਿਨੋਂ-ਦਿਨ ਰਿਕਾਰਡ ਤੋੜ ਨਵੇਂ ਮਾਮਲਿਆਂ ਅਤੇ ਦਮ ਘੋਟੂ ਆਬੋ-ਹਵਾ ਦੇ ਪ੍ਰਦੂਸ਼ਣ 'ਜ਼ਹਿਰ' ਕਾਰਨ ਪਹਿਲਾਂ ਹੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ, ਹੁਣ ਆਸਮਾਨ 'ਚ ਧੂੰਏਂ ਵਰਗੀ ਚਾਦਰ ਨੇ ਹੋਰ ਬੇਹਾਲ ਕਰ ਦਿੱਤਾ ਹੈ। ਬੁੱਧਵਾਰ ਨੂੰ ਦੁਪਹਿਰ ਬਾਅਦ ਤੋਂ ਆਸਮਾਨ ਨੂੰ ਧੂੰਏਂ ਦੀ ਸੰਘਣੀ ਚਾਦਰ ਛਾਈ ਰਹੀ, ਜਿਸ ਨਾਲ ਦ੍ਰਿਸ਼ਤਾ 'ਤੇ ਵੀ ਅਸਰ ਪਿਆ। ਵੀਰਵਾਰ ਦੀ ਸਵੇਰ ਵੀ ਇਹੀ ਹਾਲ ਨਜ਼ਰ ਆਇਆ। ਦਿੱਲੀ ਦੀ ਹਵਾ ਅੱਜ 'ਬੇਹੱਦ ਖਰਾਬ' ਸ਼੍ਰੇਣੀ 'ਚ ਰਹੀ ਹੈ। ਬੁੱਧਵਾਰ ਸਵੇਰੇ ਦਿੱਲੀ 'ਚ ਹਵਾ ਦੀ ਗੁਣਵੱਤਾ 'ਚ ਕੁਝ ਸੁਧਾਰ ਨਾਲ ਥੋੜ੍ਹੀ ਰਾਹਤ ਮਿਲੀ ਸੀ ਪਰ ਕੁਝ ਘੰਟਿਆਂ 'ਚ ਹੀ ਇਹ ਗਾਇਬ ਹੋ ਗਈ ਅਤੇ ਹਵਾ ਪਹਿਲਾਂ ਨਾਲੋਂ ਵੀ ਵੱਧ ਦੂਸ਼ਿਤ ਹੋ ਗਈ। 

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ

ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ (ਡੀ.ਪੀ.ਸੀ.ਸੀ.) ਅਨੁਸਾਰ ਅੱਜ ਸਵੇਰੇ ਯਾਨੀ ਵੀਰਵਾਰ ਨੂੰ ਆਰ.ਕੇ. ਪੁਰਮ 'ਚ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ.) ਦਾ ਪੱਧਰ 451 ਰਿਹਾ। ਲੋਧੀ ਰੋਡ 'ਤੇ ਇਹ 394, ਆਈ.ਜੀ.ਆਈ. ਏਅਰਪੋਰਟ 'ਤੇ 440 ਅਤੇ ਦਵਾਰਕਾ 'ਚ 456 ਸੀ। ਮਾਨਕਾਂ ਅਨੁਸਾਰ ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ. ਨੂੰ 'ਚੰਗਾ', 51 ਤੋਂ 100 ਦਰਮਿਆਨ 'ਸੰਤੋਸ਼ਜਨਕ', 101 ਤੋਂ 200 ਦਰਮਿਆਨ 'ਮੱਧਮ', 201 ਤੋਂ 300 ਦੇ ਮੱਧ 'ਖਰਾਬ', 301 ਤੋਂ 400 ਦਰਮਿਆਨ 'ਬੇਹੱਦ ਖਰਾਬ' ਅਤੇ 401 ਤੋਂ 500 ਦੇ ਮੱਧ 'ਗੰਭੀਰ' ਮੰਨਿਆ ਜਾਂਦਾ ਹੈ। ਦੂਜੇ ਪਾਸੇ ਦਿੱਲੀ ਸਰਕਾਰ ਨੇ ਮੰਨਿਆ ਹੈ ਕਿ ਰਾਜਧਾਨੀ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਚੱਲ ਰਹੀ ਹੈ। ਤਿਉਹਾਰਾਂ ਕਾਰਨ ਬਜ਼ਾਰਾਂ 'ਚ ਭੀੜ ਹੈ ਅਤੇ ਸਰਕਾਰ ਦੇ ਵਾਰ-ਵਾਰ ਅਪੀਲ ਅਤੇ ਮਾਸਕ ਨਹੀਂ ਪਹਿਨਣ ਅਤੇ ਕੋਰੋਨਾ ਦੇ ਹੋਰ ਪ੍ਰੋਟੋਕਾਲ ਦਾ ਪਾਲਣ ਨਹੀਂ ਕਰਨ 'ਤੇ ਚਾਲਾਨ ਕੱਟੇ ਜਾਣ ਦੇ ਬਾਵਜੂਦ ਲੋਕਾਂ ਦੀ ਲਾਪਰਵਾਹੀ ਜਾਰੀ ਹੈ। ਬੁੱਧਵਾਰ ਦੇ ਅੰਕੜਿਆਂ 'ਚ ਦਿੱਲੀ 'ਚ 6842 ਨਵੇਂ ਮਾਮਲਿਆਂ ਨਾਲ ਕੁੱਲ ਪੀੜਤਾਂ ਦਾ ਅੰਕੜਾ 4 ਲੱਖ 9 ਹਜ਼ਾਰ 938 'ਤੇ ਪਹੁੰਚ ਗਿਆ ਹੈ। ਇਹ ਮਹਾਮਾਰੀ ਨਾਲ ਹੁਣ ਤੱਕ 6703 ਲੋਕਾਂ ਦੀ ਜਾਨ ਲੈ ਚੁਕੀ ਹੈ ਅਤੇ 37,369 ਸਰਗਰਮ ਮਾਮਲੇ ਹਨ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ


DIsha

Content Editor

Related News