ਦਿੱਲੀ ''ਚ ਮਰੀਜ਼ਾਂ ਨਾਲ ਹੋ ਰਿਹਾ ਜਾਨਵਰਾਂ ਵਰਗਾ ਸਲੂਕ, ਅਸਤੀਫ਼ਾ ਦੇਣ ਕੇਜਰੀਵਾਲ : ਮਨੋਜ ਤਿਵਾੜੀ

Saturday, Jun 13, 2020 - 03:38 PM (IST)

ਦਿੱਲੀ ''ਚ ਮਰੀਜ਼ਾਂ ਨਾਲ ਹੋ ਰਿਹਾ ਜਾਨਵਰਾਂ ਵਰਗਾ ਸਲੂਕ, ਅਸਤੀਫ਼ਾ ਦੇਣ ਕੇਜਰੀਵਾਲ : ਮਨੋਜ ਤਿਵਾੜੀ

ਨਵੀਂ ਦਿੱਲੀ- ਕੋਰੋਨਾ ਆਫ਼ਤ ਕਾਰਨ ਦਿੱਲੀ 'ਚ ਸਿਹਤ ਵਿਵਸਥਾ ਨੂੰ ਲੈ ਕਿ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਸਤੀਫ਼ਾ ਦੇਣ। ਮਨੋਜ ਤਿਵਾੜੀ ਨੇ ਇਹ ਵੀ ਕਿਹਾ ਕਿ ਦਿੱਲੀ 'ਚ ਮਰੀਜ਼ਾਂ ਨਾਲ ਜਾਨਵਰਾਂ ਤੋਂ ਵੀ ਗੰਦਾ ਸੁਲੂਕ ਹੋ ਰਿਾਹ ਹੈ, ਜੋ ਲੋਕ ਕੋਰੋਨਾ ਪਾਜ਼ੀਟਿਵ ਹੋ ਗਏ, ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਵੀ ਟੈਸਟ ਨਹੀਂ ਹੋ ਰਹੇ ਹਨ।

PunjabKesariਮਨੋਜ ਤਿਵਾੜੀ ਨੇ ਟਵੀਟ ਕੀਤਾ ਕਿ ਦਿੱਲੀ 'ਚ ਇਕ ਦਿਨ 'ਚ 2137 ਮਾਮਲੇ ਸਾਹਮਣੇ ਆਏ। ਹਸਪਤਾਲਾਂ 'ਚ ਬੈੱਡ ਨਹੀਂ ਹਨ। ਆਕਸੀਜਨ ਤਾਂ ਖਰੀਦਣ ਦਾ ਆਰਡਰ ਹੀ ਹੋਇਆ ਹੈ। ਮੁੱਖ ਮੰਤਰੀ ਪਬਲਿਕ ਦੀ ਚਿੰਤਾ ਦੀ ਜਗ੍ਹਾ ਆਪਣੀ ਫੋਟੋ ਚਮਕਾਉਣ 'ਚ ਰੁਝੇ ਹਨ। ਬੱਸ ਬਹੁਤ ਹੋਇਆ, ਮੁੱਖ ਮੰਤਰੀ ਕੇਜਰੀਵਾਲ ਅਸਤੀਫ਼ਾ ਦੇਣ। ਭਾਜਪਾ ਸੰਸਦ ਮੈਂਬਰ ਨੇ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ 5 ਸਾਲਾਂ ਤੋਂ ਦਨੀਆ ਨੂੰ ਕਹਿ ਰਹੇ ਸਨ ਕਿ ਸਭ ਤੋਂ ਵਧੀਆ ਹੈਲਥ ਬੁਨਿਆਦੀ ਢਾਂਚਾ 'ਤੇ ਖਰਚ ਕਰ ਰਿਹਾ ਹਾਂ। 5 ਸਾਲ ਦਾ ਬਜਟ ਖਾ ਗਏ ਕੀ?

ਦੱਸਣਯੋਗ ਹੈ ਕਿ ਸ਼ੁੱਕਰਵਾਰ ਦੇ ਅੰਕੜਿਆਂ ਅਨੁਸਾਰ ਦਿੱਲੀ 'ਚ ਇਕ ਦਿਨ 'ਚ 2 ਹਜ਼ਾਰ ਤੋਂ ਵਧ ਕੋਰੋਨਾ ਮਰੀਜ਼ਾਂ ਬਾਰੇ ਪਤਾ ਲੱਗਾ। ਹੁਣ ਦਿੱਲੀ ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 36 ਹਜ਼ਾਰ ਦੇ ਪਾਰ ਹੋ ਚੁੱਕਿਆ ਹੈ। ਦਿੱਲੀ 'ਚ ਸ਼ੁੱਕਰਵਾਰ ਨੂੰ ਕੋਰਨੋਾ ਦੇ 2137 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ। ਨਾਲ ਹੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 36,824 ਹੋ ਚੁਕੀ ਹੈ।


author

DIsha

Content Editor

Related News