ਪਿਆਕੜਾਂ ਲਈ ਵੱਡੀ ਖ਼ੁਸ਼ਖ਼ਬਰੀ; 15% ਸਸਤੇ ਹੋਣਗੇ ਦਿੱਲੀ 'ਚ ਵਿਦੇਸ਼ੀ ਪੈੱਗ
Monday, Oct 05, 2026 - 08:07 AM (IST)
ਨਵੀਂ ਦਿੱਲੀ : ਸ਼ਰਾਬ ਪੀਣ ਦੇ ਸ਼ੌਕੀਨ ਲੋਕਾਂ ਲਈ ਇਹ ਖ਼ਬਰ ਬਹੁਤ ਖ਼ਾਸ ਹੈ। ਦਿੱਲੀ ਆਬਕਾਰੀ ਵਿਭਾਗ ਬ੍ਰਿਟਿਸ਼ ਸ਼ਰਾਬ 'ਤੇ ਕਸਟਮ ਡਿਊਟੀ ਵਿੱਚ ਕਟੌਤੀ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਕੁਝ ਪ੍ਰੀਮੀਅਮ ਸਕਾਚ ਵਿਸਕੀ ਦੀ ਕੀਮਤ 15 ਪ੍ਰਤੀਸ਼ਤ ਤੱਕ ਘੱਟ ਸਕਦੀ ਹੈ। ਅਧਿਕਾਰੀਆਂ ਨੇ ਐਤਵਾਰ ਵਾਲੇ ਦਿਨ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਇਹ ਰਾਹਤ ਸਾਰੇ ਬ੍ਰਾਂਡਾਂ 'ਤੇ ਲਾਗੂ ਹੋਵੇ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਜਹਾਜ਼ ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ
ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਇਸ ਫੈਸਲੇ ਨਾਲ ਰਾਸ਼ਟਰੀ ਰਾਜਧਾਨੀ ਦੇ ਪ੍ਰਚੂਨ ਬਾਜ਼ਾਰ ਵਿੱਚ ਕੁਝ ਪ੍ਰਸਿੱਧ ਸਕਾਚ ਦੀ ਕੀਮਤ ਲਗਭਗ ₹200 ਤੋਂ ₹300 ਤੱਕ ਘੱਟ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਭਾਰਤ ਨੇ ਬ੍ਰਿਟੇਨ ਨਾਲ ਇੱਕ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਬ੍ਰਿਟਿਸ਼ ਸ਼ਰਾਬ 'ਤੇ ਆਯਾਤ ਡਿਊਟੀਆਂ ਘਟਾ ਦਿੱਤੀਆਂ ਗਈਆਂ ਸਨ। ਵਪਾਰ ਸਮਝੌਤੇ ਦੇ ਤਹਿਤ ਭਾਰਤ ਬ੍ਰਿਟਿਸ਼ ਵਿਸਕੀ ਅਤੇ ਜਿਨ 'ਤੇ ਡਿਊਟੀ 150 ਪ੍ਰਤੀਸ਼ਤ ਤੋਂ ਘਟਾ ਕੇ 75 ਪ੍ਰਤੀਸ਼ਤ ਕਰ ਦੇਵੇਗਾ ਅਤੇ ਸਮਝੌਤੇ ਦੇ 10ਵੇਂ ਸਾਲ ਵਿੱਚ ਇਸਨੂੰ ਹੋਰ ਘਟਾ ਕੇ 40 ਪ੍ਰਤੀਸ਼ਤ ਕਰ ਦੇਵੇਗਾ।
ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...
ਅਧਿਕਾਰੀਆਂ ਨੇ ਕਿਹਾ ਕਿ ਇਹ ਫੈਸਲਾ ਨੀਤੀਗਤ ਮਾਮਲਾ ਹੋਣ ਕਰਕੇ ਕੁਝ ਸਮਾਂ ਲੱਗਣ ਦੀ ਸੰਭਾਵਨਾ ਹੈ, ਕਿਉਂਕਿ ਵਿਭਾਗ ਕੋਲ ਇਸ ਸਮੇਂ ਪੂਰੇ ਸਮੇਂ ਦਾ ਆਬਕਾਰੀ ਕਮਿਸ਼ਨਰ ਨਹੀਂ ਹੈ ਅਤੇ ਇਹ ਅਹੁਦਾ ਖਾਲੀ ਹੈ। ਵਰਤਮਾਨ ਵਿੱਚ ਇਸ ਅਹੁਦੇ ਦਾ ਵਾਧੂ ਚਾਰਜ ਨਵੀਂ ਦਿੱਲੀ ਦੇ ਜ਼ਿਲ੍ਹਾ ਮੈਜਿਸਟਰੇਟ ਕੋਲ ਹੈ।
ਇਹ ਵੀ ਪੜ੍ਹੋ : ਸਾਨੂੰ ਲਾੜੀ ਲੱਭ ਦਿਓ CM ਸਾਹਿਬ...! ਕਰਨਾਟਕ ਦੇ ਅਣਵਿਆਹੇ ਕਿਸਾਨਾਂ ਨੇ ਕਰ 'ਤੀ ਅਨੋਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
