ਦਿੱਲੀ : 2 ਬੱਚਿਆਂ ਦਾ ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ, ਫਾਹੇ ਨਾਲ ਲਟਕੀਆਂ ਮਿਲੀਆਂ ਲਾਸ਼ਾਂ

Friday, Mar 05, 2021 - 12:32 PM (IST)

ਦਿੱਲੀ : 2 ਬੱਚਿਆਂ ਦਾ ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ, ਫਾਹੇ ਨਾਲ ਲਟਕੀਆਂ ਮਿਲੀਆਂ ਲਾਸ਼ਾਂ

ਨਵੀਂ ਦਿੱਲੀ- ਉੱਤਰ ਪੱਛਮੀ ਦਿੱਲੀ ਦੇ ਸ਼ਕਰਪੁਰ ਇਲਾਕੇ 'ਚ 22 ਸਾਲਾ ਇਕ ਜਨਾਨੀ ਅਤੇ ਉਸ ਦੇ 2 ਬੱਚਿਆਂ ਦੀਆਂ ਲਾਸ਼ਾਂ ਘਰ 'ਚ ਲਟਕੀਆਂ ਮਿਲੀਆਂ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਘਟਨਾ ਉੱਤਰ ਪੱਛਮੀ ਦਿੱਲੀ ਦੇ ਸ਼ਕਰਪੁਰ ਇਲਾਕੇ 'ਚ ਵੀਰਵਾਰ ਨੂੰ ਹੋਈ ਅਤੇ ਉਸ ਨੂੰ ਇਸ ਦੀ ਜਾਣਕਾਰੀ ਰਾਤ ਕਰੀਬ 10.40 ਵਜੇ ਮਿਲੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਜਨਾਨੀ ਦਾ ਪਤੀ ਕੰਮ 'ਤੇ ਗਿਆ ਹੋਇਆ ਸੀ। ਘਰ ਆਉਣ 'ਤੇ ਉਸ ਨੇ ਤਿੰਨਾਂ ਦੀਆਂ ਲਾਸ਼ਾਂ ਲਟਕੀਆਂ ਮਿਲੀਆਂ। ਜਨਾਨੀ ਨੇ ਦੋਹਾਂ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਹੈਰਾਨੀਜਨਕ: ਇਕ ਨਹੀਂ 4 ਮੁੰਡਿਆਂ ਨਾਲ ਫ਼ਰਾਰ ਹੋਈ ਕੁੜੀ, ਲੱਕੀ ਡਰਾਅ ਰਾਹੀਂ ਚੁਣਿਆ ਲਾੜਾ

ਪੁਲਸ ਅਨੁਸਾਰ ਗੁਆਂਢੀਆਂ ਦੀ ਮਦਦ ਨਾਲ ਉਸ ਨੇ ਉਸ ਕਮਰੇ ਦਾ ਦਰਵਾਜ਼ਾ ਤੋੜਿਆ, ਜਿਸ 'ਚ ਤਿੰਨਾਂ ਦੀਆਂ ਲਾਸ਼ਾਂ ਲਟਕੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਜਨਾਨੀ ਦੀ ਬਿਹਾਰ ਦੇ ਮਧੁਬਨੀ 'ਚ ਜੱਦੀ ਪਿੰਡ ਜਾਣ ਨੂੰ ਲੈ ਕੇ ਆਪਣੇ ਪਤੀ ਨਾਲ ਵੀਰਵਾਰ ਸਵੇਰੇ ਬਹਿਸ ਹੋਈ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੋੜੇ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ : ਧੀ ਦਾ ਵੱਢਿਆ ਸਿਰ ਲੈ ਕੇ ਥਾਣੇ ਪੁੱਜਾ ਪਿਤਾ, ਕਿਹਾ- ਚਚੇਰੇ ਭਰਾ ਨਾਲ ਸਨ ਪ੍ਰੇਮ ਸਬੰਧ


author

DIsha

Content Editor

Related News