ਦਿੱਲੀ ''ਚ ਕਾਰ ਸਵਾਰ ਔਰਤ ''ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

Thursday, Jul 11, 2019 - 12:00 PM (IST)

ਦਿੱਲੀ ''ਚ ਕਾਰ ਸਵਾਰ ਔਰਤ ''ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਬਦਮਾਸ਼ ਬੇਖੌਫ ਘੁੰਮ ਰਹੇ ਹਨ। ਬਦਮਾਸ਼ਾਂ 'ਚ ਪੁਲਸ ਦਾ ਕੋਈ ਡਰ ਨਹੀਂ ਹੈ। ਵੀਰਵਾਰ ਸਵੇਰੇ ਬਦਮਾਸ਼ਾਂ ਨੇ ਕਾਰ ਸਵਾਰ ਇਕ ਔਰਤ 'ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਔਰਤ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਘਰ ਜਾ ਰਹੀ ਸੀ। ਗੋਲੀਬਾਰੀ 'ਚ ਔਰਤ ਨੂੰ ਗੋਲੀ ਲੱਗੀ ਹੈ। ਘਟਨਾ ਦਵਾਰਕਾ ਸੈਕਟਰ 12 ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦਵਾਰਕਾ ਦੇ ਸੈਕਟਰ 12 ਦੀ ਰਹਿਣ ਵਾਲੀ ਔਰਤ ਕਿਰਨ ਬਾਲਾ ਆਪਣੀ ਕਾਰ 'ਤੇ ਜਾ ਰਹੀ ਸੀ। ਜਿਵੇਂ ਹੀ ਉਹ ਸੈਕਟਰ 13 ਦੇ ਗੋਲਚੱਕਰ ਕੋਲ ਪਹੁੰਚੀ ਤਾਂ ਪਿੱਛਿਓਂ ਆਏ ਬਾਈਕ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ।PunjabKesariਔਰਤ ਦੇ ਗਲੇ 'ਚ ਲੱਗੀ ਗੋਲੀ
ਇਸ 'ਚੋਂ ਇਕ ਗੋਲੀ ਗੱਡੀ ਦਾ ਕੱਚ ਤੋੜਦੇ ਹੋਏ ਔਰਤ ਦੇ ਗਲੇ 'ਚ ਜਾ ਲੱਗੀ। ਘਟਨਾ ਤੋਂ ਬਾਅਦ ਬਾਈਕ ਸਵਾਰ ਬਦਮਾਸ਼ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੇ ਜ਼ਖਮੀ ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ। ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੇਕਾਬੂ ਹੋ ਕੇ ਪਲਟੀ ਕਾਰ
ਚਸ਼ਮਦੀਦਾਂ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਆਏ ਬਦਮਾਸ਼ਾਂ ਨੇ ਹੈੱਲਮੇਟ ਲੱਗਾ ਰੱਖਿਆ ਸੀ। ਉਨ੍ਹਾਂ ਨੇ ਫਿਲਮੀ ਸਟਾਈਲ 'ਚ ਚੱਲਦੀ ਗੱਡੀ 'ਤੇ ਗੋਲੀਆਂ ਚਲਾਈਆਂ। ਪਹਿਲੀ ਗੋਲੀ ਕਿਰਨ ਬਾਲਾ ਦੀ ਕਾਰ ਦੇ ਸ਼ੀਸ਼ੇ ਨਾਲ ਟਕਰਾਈ, ਉੱਥੇ ਹੀ ਦੂਜੀ ਗੋਲੀ ਔਰਤ ਦੇ ਗਲੇ 'ਚ ਲੱਗ ਗਈ। ਗੋਲੀ ਲੱਗਣ ਤੋਂ ਬਾਅਦ ਔਰਤ ਨੇ ਕਾਰ ਤੋਂ ਕੰਟਰੋਲ ਗਵਾ ਦਿੱਤਾ ਅਤੇ ਗੱਡੀ ਗੋਲ ਚੱਕਰ 'ਤੇ ਹੀ ਪਲਟ ਗਈ। ਇਸ ਤੋਂ ਬਾਅਦ ਦੋਵੇਂ ਬਦਮਾਸ਼ ਫਰਾਰ ਹੋ ਗਏ। ਉੱਥੇ ਮੌਜੂਦ ਲੋਕਾਂ ਨੇ ਔਰਤ ਨੂੰ ਗੱਡੀ 'ਚੋਂ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਪਹੁੰਚਇਆ।


author

DIsha

Content Editor

Related News