ਮਠਿਆਈ ਦੇ ਡੱਬੇ 'ਚ 'ਬਾਰੂਦ ਵਾਲਾ ਗਿਫਟ' ਅਤੇ ਇਕ ਚਿੱਠੀ, ਦਹਿਸ਼ਤ 'ਚ ਕਾਰੋਬਾਰੀ

03/17/2024 1:27:21 PM

ਨਵੀਂ ਦਿੱਲੀ- ਦੱਖਣੀ-ਪੱਛਮੀ ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿਚ ਇਕ ਕਾਰੋਬਾਰੀ ਨੂੰ ਆਪਣੇ ਘਰ ਦੇ ਬਾਹਰ ਮਠਿਆਈ ਦੇ ਇਕ ਡੱਬੇ ’ਚ ਧਮਕੀ ਭਰੀ ਇਕ ਚਿੱਠੀ ਅਤੇ ਦੋ ਕਾਰਤੂਸ ਮਿਲੇ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਸ ਘਟਨਾ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇੰਡੀਅਨ ਪੀਨਲ ਕੋਰਡ (IPC) ਦੀ ਧਾਰਾ 506 (ਅਪਰਾਧਿਕ ਧਮਕੀ) ਅਤੇ ਅਸਲਾ ਐਕਟ ਦੀ ਧਾਰਾ-25 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਸਨਸਨੀਖੇਜ਼ ਵਾਰਦਾਤ; ਰੇਲਵੇ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ, ਫਰਿੱਜ 'ਚੋਂ ਮਿਲੀ 8 ਸਾਲਾ ਪੁੱਤਰ ਦੀ ਲਾਸ਼

ਪੁਲਸ ਦੇ ਅਧਿਕਾਰੀ ਨੇ ਕਿਹਾ ਕਿ ਮਠਿਆਈ ਦਾ ਡੱਬਾ ਖੋਲ੍ਹਣ 'ਤੇ ਉਸ ਮਠਿਆਈ ਨਾਲ ਦੋ ਕਾਰਤੂਸ ਅਤੇ ਹੱਥ ਲਿਖਤ ਧਮਕੀ ਭਰੀ ਚਿੱਠੀ ਮਿਲੀ। ਜਿਸ 'ਤੇ ਕੁਝ ਵਿਅਕਤੀਗਤ ਟਿੱਪਣੀਆਂ ਲਿਖੀਆਂ ਹੋਈਆਂ ਸਨ। ਇਸ ਗੱਲ ਦਾ ਖ਼ਦਸ਼ਾ ਹੈ ਕਿ ਧਮਕੀ ਦੇ ਪਿੱਛੇ ਕੋਈ ਆਪਸੀ ਦੁਸ਼ਮਣੀ ਹੈ।

ਇਹ ਵੀ ਪੜ੍ਹੋ- ਅੱਧੀ ਰਾਤ ਘਰ ਅੰਦਰ ਦਾਖ਼ਲ ਹੋਇਆ ਚੋਰ, ਪਿਓ-ਧੀ ਨੂੰ ਮਾਰਿਆ ਚਾਕੂ ਤੇ ਫਿਰ...

ਪੁਲਸ ਅਧਿਕਾਰੀ ਨੇ ਦੱਸਿਆ ਕਿ ਡੱਬਾ ਮਿਲਣ ਤੋਂ ਬਾਅਦ ਕਾਰੋਬਾਰੀ ਨੇਸਥਾਨਕ ਪੁਲਸ ਨਾਲ ਸੰਪਰਕ ਕੀਤਾ। ਪੁਲਸ ਨੇ ਕਿਹਾ ਕਿ ਉਹ ਹਰ ਸੰਭਵ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਤੱਕ ਪਹੁੰਚਣ ਲਈ ਕਾਰੋਬਾਰੀ ਦੇ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਦੱਖਣੀ-ਪੱਛਮੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਰੋਹਿਤ ਮੀਣਾ ਨੇ ਕਿਹਾ ਕਿ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਟੀਮ ਕਈ ਸੁਰਾਗਾਂ 'ਤੇ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News