ਯਾਤਰੀਆਂ ਨਾਲ ਭਰੀ ਬੱਸ ਸੜਕ ਵਿਚਕਾਰ ਅਚਾਨਕ ਬਣੀ ਅੱਗ ਦਾ ਗੋਲਾ

05/17/2022 12:14:46 PM

ਨਵੀਂ ਦਿੱਲੀ– ਦਿੱਲੀ ’ਚ ਮੰਗਲਵਾਰ ਸਵੇਰੇ ਯਾਤਰੀਆਂ ਨਾਲ ਭਰੀ ਇਕ ਬੱਸ ’ਚ ਅੱਗ ਲੱਗ ਗਈ। ਸੜਕ ਵਿਚਕਾਰ ਬੱਸ ਅਚਾਨਕ ਅੱਗ ਦਾ ਗੋਲਾ ਬਣ ਗਈ। ਰਾਹਤ ਦੀ ਗੱਲ ਇਹ ਹੈ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਇਹ ਘਟਨਾ ਗੋਵਿੰਦਪੁਰੀ ਇਲਾਕੇ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਦਿੱਲੀ ’ਚ ਇਕ ਕਲਸਟਰ ਬੱਸ ਗੁਰੂ ਰਵਿਦਾਸ ਮਾਰਗ ’ਤੇ ਜਾ ਰਹੀ ਸੀ, ਤਾਂ ਅਚਾਨਕ ਉਸ ’ਚ ਅੱਗ ਲੱਗ ਗਈ। ਅੱਗ ਦੀ ਲਪਟਾਂ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਵੇਖਦੇ ਹੀ ਵੇਖਦੇ ਬੱਸ ਅੱਗ ਦੇ ਗੋਲੇ ’ਚ ਬਦਲ ਗਈ।

PunjabKesari

ਘਟਨਾ ਦੇ ਸਮੇਂ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ। ਬੱਸ ਦੇ ਦਰਵਾਜ਼ੇ ਅਤੇ ਖਿੜਕੀਆਂ ਤੋੜ ਕੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ  ਦਿੱਲੀ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਨੂੰ ਬੁਝਾਇਆ ਗਿਆ। ਬੱਸ ’ਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਕ ਸਕਿਆ ਹੈ।


Tanu

Content Editor

Related News