ਦਿੱਲੀ : 3 ਮੰਜ਼ਲਾ ਇਮਾਰਤ ''ਚ ਲੱਗੀ ਅੱਗ, 5 ਲੋਕਾਂ ਨੂੰ ਬਚਾਇਆ ਗਿਆ
Sunday, Aug 16, 2020 - 04:56 PM (IST)
ਨਵੀਂ ਦਿੱਲੀ- ਦਿੱਲੀ ਦੇ ਪੀਤਮਪੁਰਾ ਇਲਾਕੇ 'ਚ ਐਤਵਾਰ ਨੂੰ ਤਿੰਨ ਮੰਜ਼ਲਾ ਇਮਾਰਤ 'ਚ ਸਥਿਤ ਇਕ ਕਲੀਨਿਕ 'ਚ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ 5 ਜਨਾਨੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਦਿੱਲੀ ਅੱਗ ਬੁਝਾਊ ਸੇਵਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਘਟਨਾ 'ਚ ਕੋਈ ਹਤਾਹਤ ਨਹੀਂ ਹੋਇਆ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਉਸ ਨੂੰ ਕਰੀਬ 11 ਵਜੇ ਘਟਨਾ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ 7 ਗੱਡੀਆਂ ਨੂੰ ਹਾਦਸੇ ਵਾਲੀ ਜਗ੍ਹਾ ਭੇਜਿਆ ਗਿਆ।
ਦਿੱਲੀ ਅੱਗ ਬੁਝਾਊ ਸੇਵਾ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਭਵਨ ਦੇ ਬੇਸਮੈਂਟ 'ਚ ਸਥਿਤ ਕਲੀਨਿਕ ਤੋਂ ਇਕ ਜਨਾਨੀ ਨੂੰ, ਜਦੋਂਕਿ ਦੂਜੀ ਮੰਜ਼ਲ 'ਤੇ ਸਥਿਤ ਘਰੋਂ ਚਾਰ ਹੋਰ ਜਨਾਨੀਆਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਲੀਨਿਕ 'ਚ ਲੱਗੀ ਅੱਗ ਨੇ ਭਵਨ ਦੀਆਂ ਹੋਰ ਮੰਜ਼ਲਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਅੱਗ ਲੱਗਣ ਦਾ ਕਾਰਨ ਪਤਾ ਲਗਾਇਆ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਕਲੀਨਿਕ ਤੋਂ ਬਚਾਈ ਗਈ ਜਨਾਨੀ ਦੀ ਪਛਾਣ ਸਵਾਤੀ (27) ਦੇ ਰੂਪ 'ਚ ਹੋਈ ਹੈ। ਚਾਰ ਹੋਰ ਜਨਾਨੀਆਂ ਦੀ ਪਛਾਣ ਲਕਸ਼ਮੀ ਕੰਸਲ (52), ਉਨ੍ਹਾਂ ਦੀਆਂ 2 ਧੀਆਂ ਕੰਸਲ (25) ਅਤੇ ਮਲਿਕਾ ਕੰਸਲ (23) ਅਤੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਆਸ਼ਾ ਰਾਣੀ ਦੇ ਰੂਪ 'ਚ ਹੋਈ ਹੈ।