24 ਤੋਂ 26 ਮਾਰਚ ਵਿਚਾਲੇ ਪੇਸ਼ ਹੋਵੇਗਾ ਦਿੱਲੀ ਦਾ ਆਮ ਬਜਟ
Monday, Mar 03, 2025 - 11:06 PM (IST)

ਨਵੀਂ ਦਿੱਲੀ– ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਨੂੰ ਕਿਹਾ ਕਿ 2025-26 ਲਈ ‘ਵਿਕਸਤ ਦਿੱਲੀ’ ਬਜਟ 24 ਤੋਂ 26 ਮਾਰਚ ਦੇ ਵਿਚਾਲੇ ਵਿਧਾਨ ਸਭਾ ’ਚ ਪੇਸ਼ ਕੀਤਾ ਜਾਵੇਗਾ। ਇਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੇ ਇਨਪੁਟ ’ਤੇ ਵਿਚਾਰ ਕਰਨ ਤੋਂ ਬਾਅਦ ਬਜਟ ਦਾ ਡ੍ਰਾਫਟ ਤਿਆਰ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ,‘ਇਸ ਨੂੰ ਲੋਕਾਂ ਦਾ ਬਜਟ ਬਣਾਉਣ ਲਈ ਅਸੀਂ 5 ਮਾਰਚ ਨੂੰ ਵਿਧਾਨ ਸਭਾ ਕੰਪਲੈਕਸ ’ਚ ਵੱਖ-ਵੱਖ ਮਹਿਲਾ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਮਿਲਾਂਗੇ। ਇਸ ਤੋਂ ਇਲਾਵਾ ਅਸੀਂ 6 ਮਾਰਚ ਨੂੰ ਸਿੱਖਿਆ ਖੇਤਰ ਅਤੇ ਵਪਾਰੀਆਂ ਦੇ ਹਿੱਤਧਾਰਕਾਂ ਨਾਲ ਚਰਚਾ ਕਰਾਂਗੇ।’