ਉਧਾਰ ਵਾਪਸ ਮੰਗਣ ''ਤੇ ਬੇਟੇ ਦੀ ਕੁੱਟ-ਕੁੱਟ ਕੇ ਹੱਤਿਆ, ਪਿਤਾ ਗੰਭੀਰ

10/06/2019 2:05:38 PM

ਨਵੀਂ ਦਿੱਲੀ— ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ 'ਚ ਉਧਾਰ ਵਾਪਸ ਮੰਗਣ 'ਤੇ ਕੁਝ ਲੋਕਾਂ ਨੇ ਬਾਪ-ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਘਟਨਾ 'ਚ 19 ਸਾਲ ਦੇ ਸੂਰਜ ਦੀ ਜਾਨ ਚੱਲੀ ਗਈ। ਪੁਲਸ ਨੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਤਲਾਸ਼ 'ਚ ਜੁਟ ਗਈ ਹੈ। ਮਾਮਲੇ 'ਚ ਸਾਰੇ ਦੋਸ਼ੀ ਫਰਾਰ ਹਨ। ਉੱਥੇ ਹੀ ਵਿਚ-ਬਚਾਅ ਕਰਵਾਉਣ ਗਏ ਮ੍ਰਿਤਕ ਦਾ ਇਕ ਹੋਰ ਭਰਾ ਜ਼ਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਪਿਤਾ-ਬੇਟਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਹਸਪਤਾਲ 'ਚ ਇਲਾਜ ਦੌਰਾਨ ਸੂਰਜ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਜੌਰੀ ਗਾਰਡਨ ਇਲਾਕੇ 'ਚ ਧਰੁਵ ਪਾਠਕ ਆਪਣੇ ਪਰਿਵਾਰ ਨਾਲ ਨਿਊ ਟੀ.ਸੀ. ਕਾਲੋਨੀ 'ਚ ਰਹਿੰਦਾ ਹੈ। ਉਹ ਬਿਲਡਿੰਗ ਮਟੀਰੀਅਲ ਦਾ ਕੰਮ ਕਰਦਾ ਹੈ। ਉਸ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਸ਼ਿਵ ਚਰਨ ਨੇ ਆਪਣੇ ਮਕਾਨ ਨਿਰਮਾਣ ਲਈ ਧਰੁਵ ਤੋਂ ਬਿਲਡਿੰਗ ਮਟੀਰੀਅਲ ਲਿਆ। ਇਸ ਸਾਮਾਨ ਦਾ ਕਰੀਬ ਸਵਾ ਲੱਖ ਰੁਪਏ ਬਕਾਇਆ ਸੀ।

ਧਰੁਵ ਅਨੁਸਾਰ ਸ਼ਿਵਚਰਨ ਨੇ 25 ਸਤੰਬਰ ਨੂੰ ਬਕਾਇਆ ਰਕਮ ਦੇਣ ਦੀ ਗੱਲ ਕਹੀ ਸੀ। ਜਦੋਂ ਧਰੁਵ ਦਾ ਬੇਟਾ ਸੂਰਜ ਸ਼ਿਵਚਰਨ ਕੋਲ ਪੈਸੇ ਮੰਗਣ ਗਿਆ ਤਾਂ ਉਸ ਨੇ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਸਮੇਂ ਧਰੁਵ ਆਪਣੇ ਪਿੰਡ ਗਏ ਹੋਏ ਸਨ। ਪਿੰਡ ਤੋਂ ਵਾਪਸ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਧਰੁਵ ਨੇ ਆਪਣੇ ਦਫ਼ਤਰ 'ਤੇ ਸ਼ਿਵਚਰਨ ਨੂੰ ਬੁਲਾਇਆ, ਜਿੱਥੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਦਰਮਿਆਨ ਵਿਵਾਦ ਹੋ ਗਿਆ। ਇਸ ਤੋਂ ਬਾਅਦ ਸ਼ਿਵਚਰਨ ਨੇ ਆਪਣੇ ਬੇਟਿਆਂ ਅਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਬਾਪ-ਬੇਟੇ 'ਤੇ ਲਾਠੀ-ਡੰਡਿਆਂ ਨਾਲ ਹਮਲਾ ਕਰ ਦਿੱਤਾ। ਹੰਗਾਮਾ ਵਧਦਾ ਦੇਖ ਧਰੁਵ ਦਾ ਦੂਜਾ ਬੇਟਾ ਸ਼ਸ਼ਾਂਕ ਵੀ ਮੌਕੇ 'ਤੇ ਪਹੁੰਚਿਆ ਤਾਂ ਉਸ 'ਤੇ ਵੀ ਦੋਸ਼ੀਆਂ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਦਰਮਿਆਨ ਕਿਸੇ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਸ ਨੇ ਤਿੰਨੋਂ ਪਿਤਾ-ਬੇਟਿਆਂ ਨੂੰ ਕੋਲ ਦੇ ਹਸਪਤਾਲ 'ਚ ਭਰਤੀ ਕਰਵਾਇਆ। ਇੱਥੋਂ ਡਾਕਟਰਾਂ ਨੇ ਸੂਰਜ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ਰੈਫਰ ਕਰ ਦਿੱਤਾ। ਦੀਨਦਿਆਲ 'ਚ ਇਲਾਜ ਦੌਰਾਨ ਸੂਰਜ ਦੀ ਮੌਤ ਹੋ ਗਈ। ਪਿਤਾ ਦਾ ਦੋਸ਼ ਹੈ ਕਿ ਡਾਕਟਰਾਂ ਨੇ ਇਲਾਜ 'ਚ ਲਾਪਰਵਾਹੀ ਦਿਖਾਈ।


DIsha

Content Editor

Related News