ਭਾਜਪਾ ਦੀ ਜਿੱਤ 'ਤੇ ਬੋਲੇ PM ਮੋਦੀ- ਦਿੱਲੀ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗੇ
Saturday, Feb 08, 2025 - 03:10 PM (IST)
![ਭਾਜਪਾ ਦੀ ਜਿੱਤ 'ਤੇ ਬੋਲੇ PM ਮੋਦੀ- ਦਿੱਲੀ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗੇ](https://static.jagbani.com/multimedia/2025_2image_15_09_581062518modi3.jpg)
ਨਵੀਂ ਦਿੱਲੀ- ਦਿੱਲੀ 'ਚ ਭਾਜਪਾ ਦੀ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਲਿਖਿਆ,''ਜਨਸ਼ਕਤੀ ਸਭ ਤੋਂ ਉੱਪਰ! ਵਿਕਾਸ ਜਿੱਤਿਆ, ਸੁਸ਼ਾਸਨ ਜਿੱਤਿਆ। ਦਿੱਲੀ ਦੇ ਆਪਣੇ ਸਾਰੇ ਭੈਣ-ਭਰਾਵਾਂ ਨੂੰ ਭਾਜਪਾ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਮੇਰਾ ਵੰਦਨ ਅਤੇ ਅਭਿਨੰਦਨ! ਤੁਸੀਂ ਜੋ ਭਰਪੂਰ ਆਸ਼ੀਰਵਾਦ ਅਤੇ ਪਿਆਰ ਦਿੱਤਾ ਹੈ, ਉਸ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਦਿੱਲੀ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦਾ ਜੀਵਨ ਉੱਤਮ ਬਣਾਉਣ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ, ਇਹ ਸਾਡੀ ਗਾਰੰਟੀ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਯਕੀਨੀ ਕਰਾਂਗੇ ਕਿ ਵਿਕਸਿਤ ਭਾਰਤ ਦੇ ਨਿਰਮਾਣ 'ਚ ਦਿੱਲੀ ਦੀ ਅਹਿਮ ਭੂਮਿਕਾ ਹੋਵੇ। ਮੈਨੂੰ ਭਾਜਪਾ ਦੇ ਆਪਣੇ ਸਾਰੇ ਵਰਕਰਾਂ 'ਤੇ ਬਹੁਤ ਮਾਣ ਹੈ, ਜਿਨ੍ਹਾਂ ਨੇ ਇਸ ਬੰਪਰ ਜਨਾਦੇਸ਼ ਲਈ ਦਿਨ-ਰਾਤ ਇਕ ਕਰ ਦਿੱਤਾ। ਹੁਣ ਅਸੀਂ ਹੋਰ ਵੀ ਵੱਧ ਮਜ਼ਬੂਤੀ ਨਾਲ ਆਪਣੇ ਦਿੱਲੀ ਵਾਸੀਆਂ ਦੀ ਸੇਵਾ 'ਚ ਸਮਰਪਿਤਾ ਰਹਾਂਗੇ।''
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਹੈ। ਦਿੱਲੀ 'ਚ ਕੁੱਲ 70 ਸੀਟਾਂ ਹਨ ਅਤੇ ਬਹੁਮਤ ਲਈ 36 ਸੀਟਾਂ ਹੋਣਾ ਜ਼ਰੂਰੀ ਹੈ। ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਹੈ ਅਤੇ 47 ਸੀਟਾਂ 'ਤੇ ਬੜ੍ਹਤ ਬਣਾ ਲਈ ਹੈ। ਆਮ ਆਦਮੀ ਪਾਰਟੀ ਦੇ ਹਿੱਸੇ 23 ਸੀਟਾਂ ਆਈਆਂ ਹਨ। ਦਿੱਲੀ 'ਚ 5 ਫਰਵਰੀ ਨੂੰ 70 ਸੀਟਾਂ 'ਤੇ 60.54 ਫੀਸਦੀ ਵੋਟਿੰਗ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8