ਦਿੱਲੀ ਵਿਧਾਨ ਸਭਾ ਨੇ ਮਣੀਪੁਰ ਹਿੰਸਾ, ਨੂਹ ਝੜਪਾਂ ''ਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

Wednesday, Aug 16, 2023 - 04:00 PM (IST)

ਦਿੱਲੀ ਵਿਧਾਨ ਸਭਾ ਨੇ ਮਣੀਪੁਰ ਹਿੰਸਾ, ਨੂਹ ਝੜਪਾਂ ''ਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਨੇ ਮਣੀਪੁਰ 'ਚ ਜਾਤੀ ਹਿੰਸਾ ਅਤੇ ਹਰਿਆਣਾ ਦੇ ਨੂਹ 'ਚ ਫਿਰਕੂ ਝੜਪਾਂ 'ਚ ਜਾਨ ਗੁਆਉਣ ਵਾਲੇ ਲੋਕਾਂ ਨੂੰ ਬੁੱਧਵਾਰ ਨੂੰ ਸ਼ਰਧਾਂਜਲੀ ਦਿੱਤੀ। ਦਿੱਲੀ ਵਿਧਾਨ ਸਭਾ ਦਾ ਦੋ ਦਿਨਾਂ ਸੈਸ਼ਨ ਬੁੱਧਵਾਰ ਨੂੰ ਸ਼ੁਰੂ ਹੋਇਆ। ਦਿੱਲੀ 'ਚ ਸਮੂਹ 'ਏ' ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਨਾਲ ਜੁੜੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਬਿੱਲ, 2023 ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਦਾ ਸੈਸ਼ਲ ਬੁਲਾਇਆ ਗਿਆ ਹੈ।

ਸੈਸ਼ਨ ਸ਼ੁਰੂ ਹੁੰਦੇ ਹੀ ਬਾਲਾਸੋਰ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ, ਪੁੰਛ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 5 ਜਵਾਨਾਂ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਮੋਹਲੇਧਾਰ ਮੀਂਹ ਦੇ ਚਲਦੇ ਜਾਨ ਗੁਆਉਣ ਵਾਲੇ ਲੋਕਾਂ ਅਤੇ ਮਣੀਪੁਰ ਹਿੰਸਾ ਤੇ ਨੂਹ 'ਚ ਫਿਰਕੂ ਝੜਪਾਂ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਜੋ ਜੂਨ ਨੂੰ ਹੋਏ ਰੇਲ ਹਾਦਸੇ 'ਚ 293 ਲੋਕ ਮਾਰੇ ਗਏ ਸਨ।

ਮਣੀਪੁਰ 'ਚ 3 ਮਈ ਤੋਂ ਮੇਇਤੀ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਵਿਆਪਕ ਪੱਧਰ 'ਤੇ ਜਾਤੀ ਹਿੰਸਾ ਹੋ ਰਹੀ ਹੈ ਅਤੇ ਹੁਣ ਤਕ 150 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਹਰਿਆਣਾ ਦੇ ਨੂਹ 'ਚ ਵਿਸ਼ਵ ਹਿੰਦੂ ਪਰੀਸ਼ਦ (ਵਿਹਿਪ) ਦੀ ਇਕ ਸ਼ੋਭਾ ਯਾਤਰਾ 'ਤੇ 31 ਜੁਲਾਈ ਨੂੰ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ ਅਤੇ ਇਹ ਗੁਰੂਗ੍ਰਾਮ ਸਣੇ ਆਲੇ-ਦੁਆਲੇ ਦੇ ਇਲਾਕਿਆਂ ਤਕ ਫੈਲ ਗਈ ਸੀ, ਜਿਸ ਵਿਚ ਦੋ ਹੋਮਗਾਰਡ ਅਤੇ ਇਕ ਨਾਇਬ ਇਮਾਮ ਸਣੇ 6 ਲੋਕਾਂ ਦੀ ਮੌਤ ਹੋ ਗਈ।

ਇਨ੍ਹਾਂ ਸਾਰੀਆਂ ਘਟਨਾਵਾਂ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ 'ਚ ਵਿਧਾਨ ਸਭਾ ਦੇ ਮੈਂਬਰਾਂ ਨੇ ਦੋ ਮਿੰਟਾਂ ਦਾ ਮੌਨ ਵੀ ਰੱਖਿਆ। ਸਦਨ ਨੇ ਜਨਤਕ ਟਾਇਲਟ ਬਣਾਉਣ 'ਚ ਮੋਹਰੀ ਰਹੇ ਬਿੰਦੇਸ਼ਵਰ ਪਾਠਕ ਨੂੰ ਵੀ ਸ਼ਰਧਾਂਜਲੀ ਦਿੱਤੀ। ਮੰਗਲਵਾਰ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਦੇ ਤੁਰੰਤ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।


author

Rakesh

Content Editor

Related News