ਦਿੱਲੀ ਵਿਧਾਨ ਸਭਾ ਨੇ ਕੇਜਰੀਵਾਲ ਵਲੋਂ ਪੇਸ਼ ਵਿਸ਼ਵਾਸ ਪ੍ਰਸਤਾਵ ਕੀਤਾ ਪਾਸ
Thursday, Sep 01, 2022 - 04:26 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਵਿਧਾਨ ਸਭਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੇਸ਼ ਕੀਤੇ ਗਏ ਵਿਸ਼ਵਾਸ ਪ੍ਰਸਤਾਵ ਨੂੰ ਵੋਟ ਵੰਡ ਤੋਂ ਬਾਅਦ ਪਾਸ ਕਰ ਦਿੱਤਾ। ਕੇਜਰੀਵਾਲ ਨੇ ਇਹ 'ਸਾਬਿਤ' ਕਰਨ ਲਈ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਕਿ ਭਾਜਪਾ ਦਾ 'ਆਪਰੇਸ਼ਨ ਲੋਟਸ' ਰਾਸ਼ਟਰੀ ਰਾਜਧਾਨੀ 'ਚ ਅਸਫ਼ਲ ਹੋ ਗਿਆ ਹੈ। ਸਦਨ 'ਚ ਮੌਜੂਦ ਆਮ ਆਦਮੀ ਪਾਰਟੀ (ਆਪ0 ਦੇ ਸਾਰੇ ਵਿਧਾਇਕਾਂ ਨੇ ਪ੍ਰਸਤਾਵ ਦੇ ਪੱਖ 'ਚ ਵੋਟ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਗੈਂਗਸਟਰਾਂ ਖ਼ਿਲਾਫ਼ UAPA ਅਧੀਨ ਮਾਮਲਾ ਦਰਜ
ਇਸ ਖ਼ਿਲਾਫ਼ ਕੋਈ ਵੋਟ ਨਹੀਂ ਪਿਆ, ਕਿਉਂਕਿ ਭਾਜਪਾ ਦੇ ਤਿੰਨ ਵਿਧਾਇਕਾਂ ਵਿਜੇਂਦਰ ਗੁਪਤਾ, ਅਭੈ ਵਰਮਾ ਅਤੇ ਮੋਹਨ ਸਿੰਘ ਬਿਸ਼ਟ ਨੂੰ ਡਿਪਟੀ ਸਪੀਕਰ ਰਾਖੀ ਬਿਰਲਾ ਨਾਲ ਬਹਿਸ ਤੋਂ ਬਾਅਦ ਵਿਧਾਨ ਸਭਾ ਤੋਂ ਮਾਰਸ਼ਲਾਂ ਰਾਹੀਂ ਬਾਹਰ ਕੱਢ ਦਿੱਤਾ ਗਿਆ। ਬਿਰਲਾ ਨੇ ਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਤੋਂ ਪਹਿਲਾਂ ਧਿਆਨ ਆਕਰਸ਼ਨ ਪ੍ਰਸਤਾਵ ਸੰਬੰਧੀ ਨੋਟਿਸ 'ਤੇ ਗੌਰ ਕਰਨ ਦੀ ਉਨ੍ਹਾਂ ਦੀ ਮੰਗ ਨਹੀਂ ਮੰਨੀ ਸੀ। ਭਾਜਪਾ ਦੇ ਬਾਕੀ ਵਿਧਾਇਕਾਂ ਨੇ ਇਸ ਦੇ ਵਿਰੋਧ 'ਚ ਸਦਨ ਤੋਂ ਬਾਈਕਾਟ ਕਰ ਦਿੱਤਾ। 'ਆਪ' ਨੂੰ ਭਾਜਪਾ ਦੇ ਬਦਲ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਕੇਜਰੀਵਾਲ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਹਾਲੇ ਸਿਰਫ਼ 2 ਪਾਰਟੀਆਂ ਹਨ- 'ਕੱਟੜ ਈਮਾਨਦਾਰ ਪਾਰਟੀ ਅਤੇ ਕੱਟੜ ਬੇਈਮਾਨ ਪਾਰਟੀ'।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ