ਦਿੱਲੀ ਚੋਣਾਂ ''ਚ ਭਾਜਪਾ ਨੇ ਕੀਤਾ ਹੈਰਾਨ, ਕਈ ਮੁਸਲਿਮ ਬਹੁਲ ਸੀਟਾਂ ''ਤੇ ਅੱਗੇ

Saturday, Feb 08, 2025 - 10:07 AM (IST)

ਦਿੱਲੀ ਚੋਣਾਂ ''ਚ ਭਾਜਪਾ ਨੇ ਕੀਤਾ ਹੈਰਾਨ, ਕਈ ਮੁਸਲਿਮ ਬਹੁਲ ਸੀਟਾਂ ''ਤੇ ਅੱਗੇ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਸਰਕਾਰ ਬਣਦੀ ਦਿੱਸ ਰਹੀ ਹੈ। ਸ਼ੁਰੂਆਤੀ ਰੁਝਾਨਾਂ 'ਚ ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਈ ਮੁਸਲਿਮ ਬਹੁਲ ਸੀਟਾਂ 'ਤੇ ਭਾਜਪਾ ਅੱਗੇ ਹੈ। ਆਮ ਆਦਮੀ ਪਾਰਟੀ ਦੇ ਅਮਾਨਤੁੱਲਾਹ ਖਾਨ ਵਰਗੇ ਚਿਹਰੇ ਲਗਾਤਾਰ ਪਿੱਛੇ ਚੱਲ ਰਹੇ ਹਨ। ਉਹ ਓਖਲਾ ਤੋਂ ਚੋਣ ਲੜ ਰਹੇ ਸਨ। ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ 'ਚ 11 ਸੀਟਾਂ ਅਜਿਹੀਆਂ ਹਨ, ਜਿੱਥੇ ਮੁਸਲਿਮ ਵੋਟਰਾਂ ਦੀ ਚੰਗੀ ਆਬਾਦੀ ਹੈ। ਇਨ੍ਹਾਂ 'ਚ 11 'ਚੋਂ ਭਾਜਪਾ 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਭਾਜਪਾ ਜਿਹੜੇ ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਉਨ੍ਹਾਂ 'ਚ ਓਖਲਾ, ਬੱਲੀਮਾਰਾਨ ਵਰਗੀਆਂ ਸੀਟਾਂ ਸ਼ਾਮਲ ਹਨ। 

ਇਹ ਵੀ ਪੜ੍ਹੋ : ਰੁਝਾਨਾਂ ਨੇ ਪਲਟੀ ਦਿੱਲੀ ਦੀ ਬਾਜ਼ੀ, ਜਾਣੋ ਕਿਸ ਪਾਰਟੀ ਨੂੰ ਕਿੱਥੇ ਮਿਲ ਰਹੀ ਲੀਡ

ਓਖਲਾ ਸੀਟ 'ਤੇ ਭਾਜਪਾ ਅੱਗੇ

ਓਖਲਾ ਵਿਧਾਨ ਸਭਾ ਸੀਟ 'ਤੇ ਏਆਈਐਮਆਈਐਮ ਤੋਂ ਸ਼ਿਫਾ ਉਰ ਰਹਿਮਾਨ, ਆਮ ਆਦਮੀ ਪਾਰਟੀ ਤੋਂ ਅਮਾਨਤੁੱਲਾ ਖਾਨ, ਕਾਂਗਰਸ ਤੋਂ ਅਰੀਬਾ ਖਾਨ ਅਤੇ ਭਾਜਪਾ ਤੋਂ ਮਨੀਸ਼ ਚੌਧਰੀ ਚੋਣ ਮੈਦਾਨ ਵਿੱਚ ਹਨ। ਇਸ ਸੀਟ 'ਤੇ ਭਾਜਪਾ ਦੇ ਮਨੀਸ਼ ਚੌਧਰੀ ਅੱਗੇ ਚੱਲ ਰਹੇ ਹਨ।

ਮੁਸਤਫਾਬਾਦ ਸੀਟ ‘ਤੇ ‘ਆਪ’ ਅੱਗੇ

ਮੁਸਤਫਾਬਾਦ ਸੀਟ ਤੋਂ ਏਆਈਐਮਆਈਐਮ ਤੋਂ ਤਾਹਿਰ ਹੁਸੈਨ, ਆਮ ਆਦਮੀ ਪਾਰਟੀ ਤੋਂ ਆਦਿਲ ਖਾਨ, ਕਾਂਗਰਸ ਤੋਂ ਅਲੀ ਮਹਿੰਦੀ ਅਤੇ ਭਾਜਪਾ ਤੋਂ ਮੋਹਨ ਸਿੰਘ ਬਿਸ਼ਟ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਅੱਗੇ ਹੈ।

ਕਸਤੁਰਬਾ ਨਗਰ ਸੀਟ ਤੋਂ ਭਾਜਪਾ ਅੱਗੇ 

ਕਸਤੁਰਬਾ ਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਨੀਰਜ ਬਸੋਇਆ ਅੱਗੇ ਚੱਲ ਰਹੇ ਹਨ। ਇਸ ਸੀਟ ਮੁਸਤਫਾਬਾਦ ਸੀਟ 'ਤੇ ਵੀ ਮੁਸਲਿਮ ਵੋਟਰਾਂ ਦੀ ਚੰਗੀ ਆਬਾਦੀ ਹੈ।

ਬੱਲੀਮਾਰਾਨ ਸੀਟ 'ਤੇ ਭਾਜਪਾ ਅੱਗੇ

ਬੱਲੀਮਾਰਾਨ ਸੀਟ 'ਤੇ ਭਾਜਪਾ ਕਮਲ ਬਾਗੜੀ ਨੂੰ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਇਮਰਾਨ ਹੁਸੈਨ ਦੂਜੇ ਨੰਬਰ 'ਤੇ ਹੈ। 

ਸੀਲਮਪੁਰ ਸੀਟ 'ਤੇ 'ਆਪ' ਅੱਗੇ

ਸੀਲਮਪੁਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਜੁਬੈਰ ਅਹਿਮਦ ਅੱਗੇ ਚੱਲ ਰਹੇ ਹਨ। ਉੱਥੇ ਹੀ ਭਾਜਪਾ ਦੇ ਅਨਿਲ ਗੌੜ ਪਹਿਲੇ ਰਾਊਂਡ 'ਚੇ ਪਿੱਛੇ ਚੱਲ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News