ਤਾਜ਼ਾ ਸਰਵੇ ''ਚ ''ਆਪ'' ਅੱਗੇ

Thursday, Feb 06, 2020 - 12:52 PM (IST)

ਤਾਜ਼ਾ ਸਰਵੇ ''ਚ ''ਆਪ'' ਅੱਗੇ

ਨਵੀਂ ਦਿੱਲੀ (ਨਵੋਦਿਆ ਟਾਈਮਜ਼)— ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੱਖ-ਵੱਖ ਟੀ. ਵੀ. ਚੈਨਲਾਂ ਅਤੇ ਸਰਵੇ ਕਰਨ ਵਾਲੇ ਸੰਗਠਨਾਂ ਨੇ ਇਕ ਵਾਰ ਫਿਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਵਾਪਸੀ ਦੇ ਅਨੁਮਾਨ ਜਤਾਏ ਹਨ। ਓਪੀਨੀਅਨ ਪੋਲ ਵਿਚ 'ਨੇਤਾ ਐਪ' ਦੇ ਸਰਵੇ ਵਿਚ ਆਮ ਆਦਮੀ ਪਾਰਟੀ ਨੂੰ ਬੜ੍ਹਤ ਮਿਲਦੀ ਵਿਖਾਈ ਦੇ ਰਹੀ ਹੈ। ਉਥੇ ਏ. ਬੀ. ਪੀ. ਨਿਊਜ਼- ਸੀ ਵੋਟਰ ਸਰਵੇ ਅਤੇ ਟੀ. ਵੀ.-9, ਭਾਰਤ ਵਰਸ਼ ਅਤੇ ਸਿਸਰੋ ਨੇ ਵੀ ਆਮ ਆਦਮੀ ਪਾਰਟੀ ਨੂੰ ਅੱਗੇ ਦੱਸਿਆ ਹੈ। ਇਕ ਸਰਵੇ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਇਕ ਦੇ ਤੌਰ 'ਤੇ ਕਾਰਜਾਂ ਦੀ ਰੇਟਿੰਗ ਵਿਚ ਸਭ ਤੋਂ ਉੱਚ ਸਥਾਨ ਪ੍ਰਾਪਤ ਕਰ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਪਛਾੜ ਦਿੱਤਾ ਹੈ। 

ਦਿੱਲੀ ਵਿਚ ਮੁੱਖ ਮੰਤਰੀ ਦੀ ਪਸੰਦ ਕੌਣ? ਇਸ ਸਵਾਲ 'ਚ ਅਰਵਿੰਦ ਕੇਜਰੀਵਾਲ-60 ਫੀਸਦੀ ਨਾਲ ਸਭ ਤੋਂ ਅੱਗੇ ਹਨ ਅਤੇ ਉਨ੍ਹਾਂ ਤੋਂ ਬਾਅਦ ਡਾ. ਹਰਸ਼ਵਰਧਨ 15 ਫੀਸਦੀ, ਮਨੋਜ ਤਿਵਾੜੀ 10 ਫੀਸਦੀ ਅਤੇ ਕਾਂਗਰਸ ਦੇ ਅਜੇ ਮਾਕਨ 2 ਫੀਸਦੀ ਸਭ ਤੋਂ ਹੇਠਾਂ ਹਨ। ਜਦਕਿ ਬਾਕੀ ਸਾਰਿਆਂ ਦੀ ਪਸੰਦ 13 ਫੀਸਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਤੋਂ ਬਾਅਦ 'ਆਪ' ਨੂੰ ਕੁਝ ਨੁਕਸਾਨ ਤਾਂ ਹੋ ਰਿਹਾ ਹੈ ਪਰ ਰੈਲੀ ਤੋਂ ਬਾਅਦ ਵੀ 'ਆਪ' ਸਭ ਤੋਂ ਉਪਰ ਹੈ ਅਤੇ ਭਾਜਪਾ ਦੂਸਰੇ ਨੰਬਰ 'ਤੇ ਚੱਲ ਰਹੀ ਹੈ। ਸਰਵੇ ਦੱਸ ਰਹੇ ਹਨ ਕਿ ਚੋਣ ਵਿਚ ਸਭ ਤੋਂ ਜ਼ਿਆਦਾ ਅਸਰ ਦਿੱਲੀ ਸਰਕਾਰ ਦੀਆਂ ਮੁਫਤ ਸਹੂਲਤਾਂ ਦਾ ਪੈ ਰਿਹਾ ਹੈ। ਕਾਂਗਰਸ ਲਈ ਸੰਤੋਸ਼ਨਜਕ ਗੱਲ ਇਹ ਹੈ ਕਿ ਸਭ ਤੋਂ ਚੰਗੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਨਹੀਂ ਸ਼ੀਲਾ ਦੀਕਸ਼ਿਤ ਦੀ ਸਰਕਾਰ ਦੱਸੀ ਗਈ ਹੈ।

ਏ. ਬੀ. ਪੀ.-ਸੀ ਵੋਟਰ
ਪਾਰਟੀ ਸੀਟਾਂ ਵੋਟ ਫੀਸਦੀ
ਆਪ        42-56     46
ਭਾਜਪਾ     10-24     37
ਕਾਂਗਰਸ    0-4        04

ਇੰਡੀਆ ਨਿਊਜ਼
ਪਾਰਟੀ ਸੀਟਾਂ ਵੋਟ ਫੀਸਦੀ

'ਆਪ'        52-57     46
ਭਾਜਪਾ      11-18     37
ਕਾਂਗਰਸ     0-2        04

ਟੀ. ਵੀ.-9, ਭਾਰਤ ਵਰਸ਼
'ਆਪ'        48-60     69.94
ਭਾਜਪਾ      10-20     26.38
ਕਾਂਗਰਸ     0-2        3.68


author

DIsha

Content Editor

Related News