ਰੁਝਾਨਾਂ ਨੂੰ ਦੇਖਦਿਆਂ CM ਕੇਜਰੀਵਾਲ ਦੇ ਘਰ ਪਹੁੰਚੇ ''ਨੰਨ੍ਹੇ ਕੇਜਰੀਵਾਲ'' (ਤਸਵੀਰਾਂ)

02/11/2020 6:53:42 PM

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨ ਆਉਣ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ।  ਜਿੱਤ ਦੇ ਰੁਝਾਨਾਂ ਨੂੰ ਦੇਖਦਿਆਂ 'ਆਪ' ਨੇ 'ਮਿੰਨੀ ਮਫਲਰ ਮੈਨ' ਦੀ ਫੋਟੋ ਸ਼ੇਅਰ ਕੀਤੀ ਹੈ। ਦਰਅਸਲ ਸਵੇਰਸਾਰ ਹੀ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਵੀ ਵੱਡੀ ਗਿਣਤੀ 'ਚ ਲੋਕ ਪਹੁੰਚੇ। ਇਸੇ ਦੌਰਾਨ ਇਕ ਸਮਰਥਕ ਆਪਣੇ ਬੱਚੇ ਦੇ ਨਾਲ ਪਹੁੰਚਿਆ, ਜੋ ਕਿ 'ਮਿੰਨੀ ਮਫਲਰ ਮੈਨ' ਬਣਿਆ ਹੋਇਆ ਸੀ।

PunjabKesari

'ਮਿੰਨੀ ਮਫਲਰ ਮੈਨ' ਬਣੇ ਬੱਚੇ ਦੀ ਉਮਰ ਲਗਭਗ 1 ਸਾਲ ਦੀ ਦੱਸੀ ਜਾ ਰਹੀ ਹੈ, ਜਿਸ ਨੇ ਕੇਜਰੀਵਾਲ ਦੀ ਤਰ੍ਹਾ 'ਆਪ' ਦੀ ਟੋਪੀ ਅਤੇ ਮਫਲਰ ਪਹਿਨਿਆ ਹੋਇਆ ਸੀ। ਬੱਚੇ ਨੇ ਉਸੇ ਤਰ੍ਹਾਂ ਦਾ ਸਵੈਟਰ ਵੀ ਪਹਿਨਿਆ ਜਿਵੇ ਕੇਜਰੀਵਾਲ ਪਹਿਨਦੇ ਹਨ।

PunjabKesari

ਇਸ 1 ਸਾਲ ਦੇ ਬੱਚੇ ਨਾਲ ਉਸ ਦੀ 9 ਸਾਲਾਂ ਭੈਣ ਵੀ ਪਹੁੰਚੀ, ਜਿਸ ਨੇ ਆਪਣੇ ਹੱਥ 'ਚ ਇਕ ਪੋਸਟਰ ਵੀ ਫੜ੍ਹਿਆ ਹੋਇਆ ਸੀ। ਇਸ ਪੋਸਟਰ 'ਚ ਸਾਲ 2015 ਦੀਆਂ ਚੋਣਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਇਸ ਪੋਸਟਰ 'ਚ ਬੱਚੀ ਨੇ ਉਸ ਸਮੇਂ ਦੀ ਆਪਣੀਆਂ ਤਸਵੀਰਾਂ ਵੀ ਚਿਪਕਾਈਆਂ ਹੋਈਆਂ ਸੀ, ਜਦੋਂ ਉਹ 4 ਸਾਲ ਦੀ ਸੀ ਅਤੇ 'ਆਪ' ਦੇ ਸਮਰਥਨ ਲਈ ਹੱਥ 'ਚ ਪਲੇਕਾਰਡ ਵੀ ਫੜਿ੍ਹਆ ਹੋਇਆ ਸੀ।

PunjabKesari

ਇਸੇ ਦੌਰਾਨ ਹੋਰ ਬੱਚੇ ਵੀ ਆਪਣੇ ਪਰਿਵਾਰ ਨਾਲ ਸਵੇਰੇ-ਸਵੇਰੇ ਕੇਜਰੀਵਾਲ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਗੁਲਾਬਾਂ ਦੇ ਫੁੱਲਾਂ ਨਾਲ 'ਆਲ ਦ ਬੈਸਟ' ਲਿਖਿਆ।

PunjabKesari

ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਹੁਣ ਤੱਕ ਪ੍ਰਾਪਤ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਇਕ ਵਾਰ ਫਿਰ ਵੱਡੀ ਜਿੱਤ ਵੱਲ ਵਧ ਰਹੀ ਹੈ। ਸਾਰੀਆਂ 70 ਸੀਟਾਂ ਦੇ ਪ੍ਰਾਪਤ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 58 ਸੀਟਾਂ ਅਤੇ ਭਾਜਪਾ 12 ਸੀਟਾਂ 'ਤੇ ਅੱਗੇ ਹੈ, ਜਦਕਿ ਕਾਂਗਰਸ ਦੀ ਝੋਲੀ ਅਜੇ ਖਾਲੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਕੁੱਲ 62.59 ਫੀਸਦੀ ਵੋਟਿੰਗ ਹੋਈ ਸੀ। ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਲਈ ਸ਼ਨੀਵਾਰ ਨੂੰ ਵੋਟਿੰਗ ਹੋਈ ਸੀ।


Iqbalkaur

Content Editor

Related News