ਲਾਕਡਾਊਨ ਦਰਮਿਆਨ ਗ਼ਰੀਬਾਂ ਲਈ ਕੇਜਰੀਵਾਲ ਨੇ ਮੁਫ਼ਤ ਰਾਸ਼ਨ ਸਮੇਤ ਕੀਤੇ ਇਹ ਐਲਾਨ

Tuesday, May 04, 2021 - 12:48 PM (IST)

ਲਾਕਡਾਊਨ ਦਰਮਿਆਨ ਗ਼ਰੀਬਾਂ ਲਈ ਕੇਜਰੀਵਾਲ ਨੇ ਮੁਫ਼ਤ ਰਾਸ਼ਨ ਸਮੇਤ ਕੀਤੇ ਇਹ ਐਲਾਨ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ 'ਚ ਰਾਸ਼ਨ ਕਾਰਡ ਧਾਰਕਾਂ ਨੂੰ 2 ਮਹੀਨਿਆਂ ਤੱਕ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਲਗਭਗ 72 ਲੱਖ ਰਾਸ਼ਨ ਕਾਰਡਧਾਰਕ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਲਾਕਡਾਊਨ 2 ਮਹੀਨੇ ਚੱਲੇਗਾ। ਇਹ ਸਿਰਫ਼ ਵਿੱਤੀ ਮੁੱਦਿਆਂ ਤੋਂ ਲੰਘ ਰਹੇ ਗਰੀਬਾਂ ਦੀ ਮਦਦ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸਾਰੇ ਆਟੋ ਅਤੇ ਟੈਕਸੀ ਚਾਲਕਾਂ ਨੂੰ 5 ਹਜ਼ਾਰ ਰੁਪਏ ਦੇ ਕੇ ਉਨ੍ਹਾਂ ਦੀ ਮਦਦ ਕਰੇਗੀ ਤਾਂ ਇਸ ਆਰਥਿਕ ਤੰਗੀ ਦੇ ਦੌਰ 'ਚ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ। ਇਸ ਦੇ ਅਧੀਨ ਕਰੀਬ ਡੇਢ ਲੱਖ ਆਟੋ-ਟੈਕਸੀ ਚਾਲਕਾਂ ਨੂੰ ਲਾਭ ਪਹੁੰਚੇਗਾ। ਕੇਜਰੀਵਾਲ ਨੇ ਕਿਹਾ ਕਿ  ਪਿਛਲੇ ਹਫ਼ਤੇ ਹੀ ਮਜ਼ਦੂਰਾਂ ਨੂੰ ਵੀ ਅਜਿਹੀ ਮਦਦ ਦਿੱਤੀ ਗਈ ਹੈ।

 

ਕੇਜਰੀਵਾਲ ਨੇ ਇਸ ਦੌਰਾਨ ਅਪੀਲ ਕੀਤੀ ਹੈ ਕਿ ਕੋਰੋਨਾ ਕਾਰਨ ਦਿੱਲੀ 'ਚ ਮੁਸ਼ਕਲ ਸਮਾਂ ਹੈ, ਅਜਿਹੇ 'ਚ ਜੋ ਲੋਕ ਕਿਸੇ ਦੀ ਮਦਦਕਰ ਸਕਦੇ ਹਨ ਤਾਂ ਲੋਕਾਂ ਦੀ ਮਦਦ ਕਰਨ। ਜੇਕਰ ਕਿਸੇ ਨੂੰ ਖਾਣਾ ਪਹੁੰਚਾਉਣਾ ਹੈ, ਬੈੱਡ, ਸਿਲੰਡਰ ਜਾਂ ਕਿਸੇ ਹੋਰ ਚੀਜ਼ 'ਚ ਮਦਦ ਕਰ ਪਾਉਣ ਤਾਂ ਕਰਨ। ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਜਾਰੀ ਹੈ। ਪਿਛਲੇ ਕਈ ਦਿਨਾਂ 'ਚ ਦਿੱਲੀ 'ਚ ਹਰ ਰੋਜ਼ 20 ਹਜ਼ਾਰ ਵੱਧ ਮਾਮਲੇ ਅਤੇ 400 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਦਿੱਲੀ ਦੇ ਹਸਪਤਾਲਾਂ 'ਚ ਬੈੱਡ, ਆਕਸੀਜਨ ਅਤੇ ਕਈ ਹੋਰ ਸਹੂਲਤਾਂ ਦੀ ਕਿੱਲਤ ਹੈ।

ਇਹ ਵੀ ਪੜ੍ਹੋ : ਦੇਸ਼ ਨੂੰ ਕੋਰੋਨਾ ਆਫ਼ਤ 'ਚ ਅਮਰੀਕਾ ਦਾ ਸਹਾਰਾ, ਮੈਡੀਕਲ ਸਪਲਾਈ ਦੀ 5ਵੀਂ ਖੇਪ ਪੁੱਜੀ ਭਾਰਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News