ਦਿੱਲੀ ''ਚ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵਧਿਆ : ਕੇਜਰੀਵਾਲ

Sunday, Jul 05, 2020 - 11:17 AM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਪੀੜਤ ਵੱਧ ਤੋਂ ਵੱਧ ਮਰੀਜ਼ਾਂ ਦਾ ਘਰ 'ਤੇ ਠੀਕ ਤਰ੍ਹਾਂ ਇਲਾਜ ਹੋਣ ਨਾਲ ਘੱਟ ਗਿਣਤੀ 'ਚ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਹੋਣਾ ਪੈ ਰਿਹਾ ਹੈ। ਕੇਜਰੀਵਾਲ ਨੇ ਦਿੱਲੀ 'ਚ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵਧਣ 'ਤੇ ਕਿਹਾ,''ਦਿੱਲੀ ਦੇ 2 ਕਰੋੜ ਲੋਕਾਂ ਦੀ ਮਿਹਨਤ ਰੰਗ ਲਿਆ ਰਹੀ ਹੈ। ਦਿੱਲੀ ਦਾ ਰਿਕਵਰੀ ਰੇਟ 70 ਫੀਸਦੀ ਤੋਂ ਉੱਪਰ ਜਾਣ 'ਤੇ ਸਾਰੇ ਕੋਰੋਨਾ ਯੋਧਿਆਂ ਨੂੰ ਵਧਾਈ। ਕੋਰੋਨਾ ਨੂੰ ਹਰਾਉਣ ਲਈ ਹਾਲੇ ਸਾਨੂੰ ਸਾਰਿਆਂ ਨੂੰ ਹੋਰ ਮਿਹਨਤ ਕਰਨੀ ਹੈ।''

PunjabKesariਉਨ੍ਹਾਂ ਨੇ ਕਿਹਾ,''ਹੁਣ ਦਿੱਲੀ 'ਚ ਕੋਰੋਨਾ ਪੀੜਤ ਮਰੀਜ਼ਾਂ ਨੂੰ ਘੱਟ ਤੋਂ ਘੱਟ ਗਿਣਤੀ 'ਚ ਹਸਪਤਾਲ 'ਚ ਭਰਤੀ ਹੋਣ ਦੀ ਜ਼ਰੂਰਤ ਪੈ ਰਹੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਇਨਫੈਕਸ਼ਨ ਪ੍ਰਭਾਵਿਤ ਘਰ ਰਹਿ ਕੇ ਹੀ ਸਿਹਤਮੰਦ ਹੋ ਰਹੇ ਹਨ। ਪਿਛਲੇ ਹਫ਼ਤੇ ਰੋਜ਼ਾਨਾ ਕਰੀਬ 2300 ਕੋਰੋਨਾ ਮਰੀਜ਼ ਸਾਹਮਣੇ ਆਏ। ਹਸਪਤਾਲਾਂ 'ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 6200 ਤੋਂ ਘੱਟ ਕੇ 5300 ਰਹਿ ਗਈ। ਅੱਜ 9300 ਬੈੱਡ ਖਾਲੀ ਹਨ।'' ਕੋਰੋਨਾ ਦਾ ਪ੍ਰਕੋਪ ਝੱਲ ਰਹੀ ਰਾਜਧਾਨੀ ਲਈ ਸ਼ਨੀਵਾਰ ਨੂੰ ਰਾਹਤ ਦੀ ਗੱਲ ਇਹ ਰਹੀ ਕਿ ਨਵੇਂ ਮਰੀਜ਼ਾਂ ਦੀ ਤੁਲਨਾ 'ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ। 

ਦਿੱਲੀ ਸਰਕਾਰ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ 2505 ਨਵੇਂ ਮਾਮਲਿਆਂ 'ਚ ਕੁੱਲ ਮਰੀਜ਼ 97 ਹਜ਼ਾਰ 200 ਹੋ ਗਏ। ਇਸ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਨਵੇਂ ਮਾਮਲਿਆਂ ਦੀ ਤੁਲਨਾ 'ਚ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ ਵੱਧ 2632 ਰਹੀ ਅਤੇ ਹੁਣ ਤੱਕ 68 ਹਜ਼ਾਰ 256 ਲੋਕ ਇਨਫੈਕਸ਼ਨ ਨੂੰ ਹਰਾ ਚੁਕੇ ਹਨ। ਕੋਰੋਨਾ ਨਾਲ ਇਸ ਦੌਰਾਨ ਮ੍ਰਿਤਕਾਂ ਦੀ 'ਚ 81 ਦਾ ਵਾਧਾ ਹੋਇਆ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 3004 ਨੂੰ ਪਾਰ ਕਰ ਗਈ। ਦਿੱਲੀ 'ਚ 23 ਜੂਨ ਨੂੰ 3947 ਇਕ ਦਿਨ 'ਚ ਸਭ ਤੋਂ ਵੱਧ ਮਾਮਲੇ ਆਏ ਸਨ।


DIsha

Content Editor

Related News