ਹਰਿਆਣਾ ਦੇ ਪਾਨੀਪਤ ''ਚ ਘਰ ''ਚੋਂ ਲਹੂ-ਲੁਹਾਣ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ

Saturday, Jul 18, 2020 - 04:37 PM (IST)

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ 'ਚ 45 ਸਾਲਾ ਜਨਾਨੀ ਅਤੇ ਉਸ ਦੀ ਧੀ ਘਰ 'ਚ ਮ੍ਰਿਤ ਮਿਲੀਆਂ। ਇਹ ਜਾਣਕਾਰੀ ਪੁਲਸ ਨੇ ਸ਼ਨੀਵਾਰ ਨੂੰ ਦਿੱਤੀ। ਪਾਨੀਪਤ ਮਾਡਲ ਟਾਊਨ ਦੇ ਥਾਣਾ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਜਨਾਨੀ ਅਤੇ ਉਸ ਦੀ ਧੀ (17) ਦੋਹਾਂ ਦਾ ਗਲਾ ਵੱਢਿਆ ਗਿਆ ਅਤੇ ਉਨ੍ਹਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਵਾਰ ਦੇ ਨਿਸ਼ਾਨ ਸਨ। 

ਕੁਮਾਰ ਨੇ ਦੱਸਿਆ ਕਿ ਘਟਨਾ ਬਾਰੇ ਜਾਣਕਾਰੀ ਸ਼ੁੱਕਰਵਾਰ ਰਾਤ ਨੂੰ ਮਿਲੀ, ਜਦੋਂ ਗੁਆਂਢੀਆਂ ਨੇ ਦੋਹਾਂ ਦੀਆਂ ਲਾਸ਼ਾਂ ਦੇਖੀਆਂ। ਉਨ੍ਹਾਂ ਨੇ ਦੱਸਿਆ ਕਿ ਗੁਆਂਢੀ ਮਾਂ-ਧੀ ਇਸ ਲਈ ਦੇਖਣ ਗਏ ਸਨ, ਕਿਉਂਕਿ ਉਨ੍ਹਾਂ ਦੇ ਟੈਲੀਵਿਜ਼ਨ ਦੀ ਤੇਜ਼ ਆਵਾਜ਼ ਆ ਰਹੀ ਸੀ। ਕੁਮਾਰ ਨੇ ਦੱਸਿਆ ਕਿ ਇਸ ਸੰਬੰਧ 'ਚ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News