ਤਸਵੀਰਾਂ ਬਿਆਨ ਕਰ ਰਹੀਆਂ ਦਿੱਲੀ ਦਾ ਹਾਲ, ਦੇਖੋ ਕਿਵੇਂ ਵਿਗੜ ਰਹੀ ਹੈ ਰਾਜਧਾਨੀ ਦੀ ਆਬੋ-ਹਵਾ

10/20/2020 1:53:51 PM

ਨਵੀਂ ਦਿੱਲੀ- ਦਿੱਲੀ ਦੀ ਹਵਾ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਸਰਕਾਰੀ ਏਜੰਸੀਆਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਹਵਾ ਦੀ ਦਿਸ਼ਾ 'ਚ ਤਬਦੀਲੀ ਅਤੇ ਗਤੀ 'ਚ ਕਮੀ ਕਾਰਨ ਇਸ 'ਚ ਹੋਰ ਗਿਰਾਵਟ ਨਾਲ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 'ਬਹੁਤ ਖਰਾਬ' ਸ਼੍ਰੇਣੀ 'ਚ ਆ ਸਕਦਾ ਹੈ। ਦਿੱਲੀ ਦੀ ਹਵਾ ਕਿੰਨੀ ਖਰਾਬ ਹੈ ਇਸ ਦੀਆਂ ਗਵਾਹ ਤਸਵੀਰਾਂ ਜਿਸ 'ਚ ਰਾਜਧਾਨੀ 'ਚ ਸਾਫ਼ ਤੌਰ 'ਤੇ ਪ੍ਰਦੂਸ਼ਿਤ ਹਵਾ ਦਾ ਅਸਰ ਨਜ਼ਰ ਆ ਰਿਹਾ ਹੈ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਹਵਾ ਗੁਣਵੱਤਾ ਨਿਗਰਾਨੀਕਰਤਾ 'ਸਫ਼ਰ' ਨੇ ਕਿਹਾ ਕਿ ਹਵਾ ਦੀ ਦਿਸ਼ਾ 'ਚ ਤਬਦੀਲੀ ਅਤੇ ਹਵਾ ਦੀ ਰਫ਼ਤਾਰ 'ਚ ਕਮੀ ਆਉਣ ਕਾਰਨ ਬੁੱਧਵਾਰ ਨੂੰ ਏ.ਕਿਊ.ਆਈ. 'ਬਹੁਤ ਖਰਾਬ' ਸ਼੍ਰੇਣੀ 'ਚ ਆ ਸਕਦਾ ਹੈ।

PunjabKesariਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਵਾ ਪ੍ਰਦੂਸ਼ਣ 'ਤੇ ਕਾਬੂ ਲਈ ਸੋਮਵਾਰ ਨੂੰ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨਾਲ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਮਹੀਨਾਵਾਰ ਬੈਠਕਾਂ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਸੂਬਿਆਂ ਦੇ ਪੱਧਰ 'ਤੇ ਸਿਆਸੀ ਇੱਛਾ ਸ਼ਕਤੀ ਦੀ ਕਮੀ ਹੈ। ਕੇਜਰੀਵਾਲ ਨੇ ਡਿਜੀਟਲ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪਰਾਲੀ ਸਾੜਨ 'ਤੇ ਰੋਕ ਅਤੇ ਹਵਾ ਪ੍ਰਦੂਸ਼ਣ 'ਤੇ ਕਾਬੂ ਲਈ ਪ੍ਰਭਾਵਿਤ ਸੂਬੇ ਕਿਸੇ ਹੱਲ 'ਤੇ ਨਹੀਂ ਪਹੁੰਚ ਸਕੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ 'ਤੇ ਬਹੁਤ ਘੱਟ ਸਮੇਂ 'ਚ ਕਾਬੂ ਪਾਇਆ ਜਾ ਸਕਦਾ ਹੈ ਪਰ ਅਜਿਹਾ ਕਰਨ ਲਈ ਸਿਆਸੀ ਇੱਛਾ ਸ਼ਕਤੀ ਦੀ ਕਮੀ ਦਿਖਾਈ ਦਿੰਦੀ ਹੈ।

PunjabKesari

PunjabKesari

PunjabKesari


DIsha

Content Editor

Related News