ਦਿੱਲੀ 'ਚ ਸੜਕ ਵਿਚਕਾਰ ਕੁੜੀ ਨਾਲ ਕੁੱਟਮਾਰ, ਵਾਲ ਫੜ ਕੇ ਗੱਡੀ ’ਚ ਘੜੀਸਿਆ

Monday, Mar 20, 2023 - 01:45 PM (IST)

ਦਿੱਲੀ 'ਚ ਸੜਕ ਵਿਚਕਾਰ ਕੁੜੀ ਨਾਲ ਕੁੱਟਮਾਰ, ਵਾਲ ਫੜ ਕੇ ਗੱਡੀ ’ਚ ਘੜੀਸਿਆ

ਨਵੀਂ ਦਿੱਲੀ- ਦਿੱਲੀ ਦੇ ਮੰਗੋਲਪੁਰੀ ਫਲਾਈਓਵਰ ਨੇੜੇ ਸੜਕ ’ਤੇ ਇਕ ਕੁੜੀ ਨੂੰ ਕੁੱਟੇ ਜਾਣ ਅਤੇ ਕਿਡਨੈਪ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਵਾਇਰਲ ਵੀਡੀਓ ’ਚ ਇਕ ਨੌਜਵਾਨ ਮੁਟਿਆਰ ਨੂੰ ਵਾਲਾਂ ਤੋਂ ਫੜ ਕੇ ਜ਼ਬਰਦਸਤੀ ਕਾਰ ’ਚ ਬਿਠਾ ਰਿਹਾ ਸੀ ਅਤੇ ਕੁੱਟ ਰਿਹਾ ਸੀ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ ਦਿੱਲੀ ਪੁਲਸ ਵੀ ਅਲਰਟ ਮੋਡ ’ਤੇ ਆ ਗਈ, ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਰ ’ਤੇ ਗੁਰੂਗ੍ਰਾਮ ਦੀ ਨੰਬਰ ਪਲੇਟ ਸੀ ਅਤੇ ਕਿਸੇ ਗੱਲ ’ਤੇ ਹੋਏ ਝਗੜੇ ਤੋਂ ਬਾਅਦ ਇਹ ਵਾਰਦਾਤ ਕੀਤੀ ਗਈ ਸੀ।

ਇਹ ਵੀ ਪੜ੍ਹੋ- ਸ਼੍ਰੀਨਗਰ ਦਾ 'ਬਾਦਾਮ ਵਾਰੀ' ਗਾਰਡਨ ਸੈਲਾਨੀਆਂ ਨਾਲ ਗੁਲਜ਼ਾਰ, ਲੋਕ ਆਖਦੇ ਨੇ ਇਹ ਹੈ 'ਜਨੰਤ'

ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਆਪਸੀ ਝਗੜੇ ਤੋਂ ਬਾਅਦ ਇਹ ਵਾਰਦਾਤ ਕੀਤੀ ਗਈ ਹੈ। ਇਸ ਸਬੰਧ ’ਚ ਡੀ. ਸੀ. ਪੀ. ਹਰੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਇਕ ਟੀਮ ਨੇ ਜਾਂਚ ਸ਼ੁਰੂ ਕੀਤੀ। ਪਤਾ ਲੱਗਾ ਕਿ ਕਾਰ ’ਚ 2 ਮੁੰਡੇ ਅਤੇ 1 ਕੁੜੀ ਬੈਠੇ ਸਨ। ਉਨ੍ਹਾਂ ਨੇ ਰੋਹਿਣੀ ਤੋਂ ਵਿਕਾਸਪੁਰੀ ਲਈ ਕਾਰ ਬੁੱਕ ਕੀਤੀ ਸੀ। ਉਨ੍ਹਾਂ ਵਿਚਾਲੇ  ਕਿਸੇ ਗੱਲ ’ਤੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਕੁੜੀ ਕਾਰ ਰੁਕਵਾ ਕੇ ਬਾਹਰ ਨਿਕਲ ਗਈ। ਮੁੰਡੇ ਪਿੱਛੇ ਆਏ ਅਤੇ ਉਨ੍ਹਾਂ ’ਚੋਂ ਇਕ ਨੇ ਕੁੜੀ ਨੂੰ ਕੁੱਟਿਆ ਅਤੇ ਫਿਰ ਜ਼ਬਰਦਸਤੀ ਕਾਰ ’ਚ ਧੱਕਿਆ। ਡੀ. ਸੀ. ਪੀ. ਨੇ ਦੱਸਿਆ ਕਿ ਕਈ ਟੀਮਾਂ ਨੂੰ ਮਾਮਲੇ ਦੀ ਸੱਚਾਈ ਜਾਣਨ ਲਈ ਤਾਇਨਾਤ ਕੀਤਾ ਗਿਆ।

 

ਹਰਿੰਦਰ ਕੁਮਾਰ ਨੇ ਦੱਸਿਆ ਨੇ ਘਟਨਾ ਦੀ ਸੂਚਨਾ ਮਿਲਣ ਮਗਰੋਂ ਆਈ. ਪੀ. ਸੀ. ਦੀ ਧਾਰਾ-365 (ਅਗਵਾ) ਤਹਿਤ FIR ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਕਾਰ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ 'ਤੇ ਵਾਹਨ ਮਾਲਕ ਦਾ ਪਤਾ ਲਾਇਆ ਗਿਆ, ਜਿਸ ਦਾ ਨਾਂ ਦੀਪਕ ਹੈ ਅਤੇ ਉਹ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ, ਜਿੱਥੇ ਕਈ ਟੀਮਾਂ ਭੇਜੀਆਂ ਗਈਆਂ ਹਨ। ਪੁਲਸ ਨੇ ਨੌਜਵਾਨ ਅਤੇ ਕੁੜੀ ਦਾ ਬਿਆਨ ਦਰਜ ਕੀਤਾ ਹੈ। 

ਇਹ ਵੀ ਪੜ੍ਹੋ-  ਅਚਾਨਕ ਸ਼ਤਾਬਦੀ ਐਕਸਪ੍ਰੈੱਸ 'ਚ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਯਾਤਰੀਆਂ ਤੋਂ ਮਿਲੇ ਵਧੀਆ 'ਫੀਡਬੈਕ'


 


author

Tanu

Content Editor

Related News