ਸਨਸਨੀਖੇਜ਼ ਵਾਰਦਾਤ: ਵੱਡੇ ਭਰਾ ਨੂੰ ਕਾਰ ਨਾਲ ਮਾਰੀ ਟੱਕਰ, 3 ਕਿ.ਮੀ. ਤੱਕ ਬੋਨਟ ''ਤੇ ਘੜੀਸਿਆ

Monday, Oct 16, 2023 - 05:52 PM (IST)

ਸਨਸਨੀਖੇਜ਼ ਵਾਰਦਾਤ: ਵੱਡੇ ਭਰਾ ਨੂੰ ਕਾਰ ਨਾਲ ਮਾਰੀ ਟੱਕਰ, 3 ਕਿ.ਮੀ. ਤੱਕ ਬੋਨਟ ''ਤੇ ਘੜੀਸਿਆ

ਨਵੀਂ ਦਿੱਲੀ- ਦਿੱਲੀ ਦੇ ਅਲੀਪੁਰ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੇ ਛੋਟੇ ਭਰਾ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਕਾਰ ਦੀ ਬੋਨਟ 'ਤੇ ਜਾ ਡਿੱਗਿਆ। ਉਹ ਉਸੇ ਹਾਲਤ ਵਿਚ 3 ਕਿਲੋਮੀਟਰ ਤੱਕ ਗੱਡੀ ਚਲਾਉਂਦਾ ਰਿਹਾ। ਪੁਲਸ ਮੁਤਾਬਕ ਜਾਇਦਾਦ ਵਿਵਾਦ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭਰਾ ਨੂੰ ਟੱਕਰ ਮਾਰੀ। ਬਾਹਰੀ ਉੱਤਰੀ ਦਿੱਲੀ ਇਲਾਕੇ ਵਿਚ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ 'ਤੇ ਵਾਇਰਲ ਹੋ ਗਿਆ, ਜਿਸ ਵਿਚ ਇਕ ਸ਼ਖ਼ਸ ਚੱਲਦੀ ਕਾਰ ਦੇ ਬੋਨਟ ਨਾਲ ਚਿਪਕਿਆ ਹੋਇਆ ਨਜ਼ਰ ਆ ਰਿਹਾ ਹੈ। 

ਇਹ ਵੀ ਪੜ੍ਹੋ-  ਰਾਘਵ ਚੱਢਾ ਦੀ ਮੁਅੱਤਲੀ ਮਾਮਲੇ 'ਚ SC ਦਾ ਦਖ਼ਲ, ਰਾਜ ਸਭਾ ਸਕੱਤਰੇਤ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ

ਪੁਲਸ ਨੇ ਦੱਸਿਆ ਕਿ ਸੋਨੀਪਤ ਵਿਚ ਆਪਣੇ ਪਰਿਵਾਰ ਨਾਲ ਰਹਿਣ ਵਾਲਾ ਰਾਜੇਸ਼ ਕੁਮਾਰ ਸ਼ੁੱਕਰਵਾਰ ਨੂੰ ਬੁਰਾੜੀ ਵਿਚ ਕਿਸੇ ਨੂੰ ਮਿਲਣ ਗਿਆ ਸੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਹ ਵਿਚ ਪੁਸ਼ਤਾ ਰੋਡ ਕੋਲ ਆਵਾਜਾਈ ਜਾਮ ਹੋਣ ਕਾਰਨ ਉਹ ਆਪਣੀ ਕਾਰ ਵਿਚੋਂ ਬਾਹਰ ਨਿਕਲਿਆ। ਇਸ ਦਰਮਿਆਨ ਰਾਜੇਸ਼ ਦਾ ਵੱਡਾ ਭਰਾ ਮਹੇਸ਼ ਆਪਣੀ SUV 'ਚ ਆਇਆ ਅਤੇ ਉਸ ਨੂੰ ਟੱਕਰ ਮਾਰ ਦਿੱਤੀ। ਰਾਜੇਸ਼ ਬੋਨਟ 'ਤੇ ਚੜ੍ਹ ਗਿਆ ਅਤੇ ਮਹੇਸ਼ ਕਰੀਬ 3 ਕਿਲੋਮੀਟਰ ਤੱਕ ਇਸੇ ਹਾਲਤ ਵਿਚ ਆਪਣੀ ਗੱਡੀ ਚਲਾਉਂਦਾ ਰਿਹਾ। 

ਇਹ ਵੀ ਪੜ੍ਹੋ- ਅਯੁੱਧਿਆ ਦੀਪ ਉਤਸਵ 'ਚ ਜਗਾਏ ਜਾਣਗੇ 21 ਲੱਖ ਦੀਵੇ, ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਦੀ ਤਿਆਰੀ

ਇਹ ਕਾਰ ਉਦੋਂ ਹੀ ਰੁਕੀ ਜਦੋਂ ਲੋਕਾਂ ਨੇ ਵਿਚ-ਬਚਾਅ ਕੀਤਾ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਵਿਚ ਰਾਜੇਸ਼ ਕੁਮਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਅਧਿਕਾਰੀ ਮੁਤਾਬਕ ਰਾਜੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਲੀਪੁਰ ਪੁਲਸ ਥਾਣੇ ਵਿਚ ਮਹੇਸ਼ ਖਿਲਾਫ਼ ਆਈ. ਪੀ. ਸੀ. ਦੀ ਧਾਰਾ-279 (ਲਾਪ੍ਰਵਾਹੀ ਨਾਲ ਵਾਹਨ ਚਲਾਉਣਾ), 337 (ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਕੇ ਸੱਟ ਪਹੁੰਚਾਉਣਾ) ਅਤੇ 506 (ਅਪਰਾਧਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਆਪ੍ਰੇਸ਼ਨ ਅਜੇ: ਇਜ਼ਾਰਾਈਲ ਤੋਂ ਭਾਰਤ ਪਰਤੀ ਚੌਥੀ ਉਡਾਣ, 274 ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Tanu

Content Editor

Related News