ਆਉਣ ਵਾਲੇ ਸਾਲਾਂ ''ਚ ਦਿੱਲੀ ਨੂੰ ਬਣਾਵਾਂਗੇ ਹੋਰ ਹਰਾ-ਭਰਿਆ, ਲਾਏ ਜਾਣਗੇ 1 ਕਰੋੜ ਤੋਂ ਵੱਧ ਬੂਟੇ: ਕੇਜਰੀਵਾਲ

Saturday, Jul 22, 2023 - 12:39 PM (IST)

ਆਉਣ ਵਾਲੇ ਸਾਲਾਂ ''ਚ ਦਿੱਲੀ ਨੂੰ ਬਣਾਵਾਂਗੇ ਹੋਰ ਹਰਾ-ਭਰਿਆ, ਲਾਏ ਜਾਣਗੇ 1 ਕਰੋੜ ਤੋਂ ਵੱਧ ਬੂਟੇ: ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਰਾਸ਼ਟਰੀ ਰਾਜਧਾਨੀ 'ਚ ਹਰਿਤ ਖੇਤਰ ਦਾ ਦਾਇਰਾ ਆਉਣ ਵਾਲੇ ਸਾਲਾਂ 'ਚ ਮੌਜੂਦਾ 23 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰਨਾ ਹੋਵੇਗਾ। ਇੱਥੇ ਆਯੋਜਿਤ ਵਨ ਮਹਾਉਤਸਵ 'ਚ ਕੇਜਰੀਵਾਲ ਨੇ ਕਿਹਾ ਕਿ ਇਸ ਸਾਲ ਪੂਰੀ ਦਿੱਲੀ 'ਚ 1 ਕਰੋੜ ਤੋਂ ਵੱਧ ਬੂਟੇ ਲਾਏ ਜਾਣਗੇ। 

ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ 27.5 ਲੱਖ ਬੂਟੇ ਪਹਿਲਾਂ ਹੀ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 23 ਫ਼ੀਸਦੀ ਨਾਲ ਦਿੱਲੀ 'ਚ ਹਰਿਤ ਖੇਤਰ ਦਾ ਦਾਇਰਾ ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ ਹੀ ਨਹੀਂ, ਲੰਡਨ ਅਤੇ ਨਿਊਯਾਰਕ ਵਰਗੇ ਸ਼ਹਿਰਾਂ ਤੋਂ ਵੀ ਵੱਧ ਹੈ। ਅਸੋਲਾ ਭਾਟੀ ਮਾਈਨਸ ਵਾਈਲਡ ਲਾਈਫ ਸੈਂਚੁਰੀ ਵਿਖੇ ਆਯੋਜਿਤ ਸਮਾਗਮ ਦੌਰਾਨ 5.5 ਲੱਖ ਬੂਟੇ ਲਗਾਏ ਗਏ।


author

Tanu

Content Editor

Related News