ਇਕੱਲੀ i20 ਹੀ ਨਹੀਂ, ਇਕ ਹੋਰ ਕਾਰ ਵੀ ਸੀ ਧਮਾਕੇ ''ਚ ਸ਼ਾਮਲ ! ਦੂਜੀ ਸ਼ੱਕੀ ਕਾਰ ਦੀ ਭਾਲ ''ਚ ਜੁਟੀ ਦਿੱਲੀ ਪੁਲਸ
Wednesday, Nov 12, 2025 - 04:29 PM (IST)
ਨਵੀਂ ਦਿੱਲੀ- ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕੇ ਨੂੰ 2 ਦਿਨ ਬੀਤ ਗਏ ਹਨ, ਜਿਸ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਜ਼ਖ਼ਮੀ ਹੋਏ ਸਨ। ਹੁਣ ਦਿੱਲੀ ਪੁਲਸ ਨੇ ਇਕ ਹੋਰ ਸ਼ੱਕੀ ਵਾਹਨ ਲਾਲ ਰੰਗ ਦੀ Ford EcoSport ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜੋ ਸੰਭਾਵਿਤ ਤੌਰ 'ਤੇ ਉਸੇ ਦਹਿਸ਼ਤਗਰਦ ਮਾਡਿਊਲ ਦਾ ਹਿੱਸਾ ਹੋ ਸਕਦੀ ਹੈ।
ਪੁਲਸ ਨੇ ਜਾਰੀ ਕੀਤਾ ਅਲਰਟ
ਪੁਲਸ ਸੂਤਰਾਂ ਮੁਤਾਬਕ, ਦਿੱਲੀ ਪੁਲਸ ਨੇ ਇਸ ਕਾਰ ਨੂੰ ਲੱਭਣ ਲਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ 5 ਟੀਮਾਂ ਇਸ ਦੀ ਤਲਾਸ਼ 'ਚ ਲੱਗੀਆਂ ਹਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਕੋਲ i20 ਤੋਂ ਇਲਾਵਾ ਇਕ ਹੋਰ ਲਾਲ ਕਾਰ ਵੀ ਸੀ। ਇਸ ਕਾਰ ਦੀ ਸੂਚਨਾ ਸਾਰੇ ਥਾਣਿਆਂ, ਪੁਲਸ ਚੌਕੀਆਂ ਅਤੇ ਬਾਰਡਰ ਚੈੱਕਪੁਆਇੰਟਸ ‘ਤੇ ਭੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲਸ ਨੂੰ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਹ ਧਮਾਕਾ 10 ਨਵੰਬਰ ਦੀ ਸ਼ਾਮ ਨੂੰ ਹੋਇਆ ਸੀ, ਜਦੋਂ ਹਰਿਆਣਾ ਰਜਿਸਟ੍ਰੇਸ਼ਨ ਵਾਲੀ Hyundai i20 ਕਾਰ, ਜੋ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਖੜ੍ਹੀ ਸੀ, ਅਚਾਨਕ ਵਿਸਫੋਟ ਨਾਲ ਉੱਡ ਗਈ। ਇਸ ‘ਚ 12 ਲੋਕਾਂ ਦੀ ਮੌਤ ਹੋਈ ਅਤੇ ਕਈ ਜ਼ਖ਼ਮੀ ਹੋਏ। ਜਾਂਚ ਏਜੰਸੀਆਂ 1,000 ਤੋਂ ਵੱਧ CCTV ਫੁਟੇਜ ਕਲਿੱਪਸ ਦੀ ਤਸਦੀਕ ਕਰ ਰਹੀਆਂ ਹਨ। ਸ਼ੱਕ ਹੈ ਕਿ ਇਹ ਆਤਮਘਾਤੀ ਹਮਲਾ (Suicide Attack) ਹੋ ਸਕਦਾ ਹੈ, ਜਿਸ ਦਾ ਮਕਸਦ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
