ਅੱਜ ਵੀ ਦਿੱਲੀ ਦੀ ਹਵਾ ''ਖਰਾਬ'', ਪਰਾਲੀ ਸਾੜਨ ਕਾਰਨ ਵਧਿਆ ਪ੍ਰਦੂਸ਼ਣ

Monday, Nov 02, 2020 - 10:42 AM (IST)

ਅੱਜ ਵੀ ਦਿੱਲੀ ਦੀ ਹਵਾ ''ਖਰਾਬ'', ਪਰਾਲੀ ਸਾੜਨ ਕਾਰਨ ਵਧਿਆ ਪ੍ਰਦੂਸ਼ਣ

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੀ ਆਬੋ-ਹਵਾ ਵੱਧਦੇ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਰਾਲੀ ਸਾੜਨ ਦੇ ਵੱਧਦੇ ਮਾਮਲਿਆਂ ਦਰਮਿਆਨ ਦਿੱਲੀ ਦੀ ਹਵਾ ਖਰਾਬ ਜ਼ਹਿਰੀਲੀ ਹੋਈ ਹੈ। ਸੋਮਵਾਰ ਯਾਨੀ ਕਿ ਅੱਜ ਦਿੱਲੀ ਦੀ ਹਵਾ ਗੁਣਵੱਤਾ ਯਾਨੀ ਕਿ ਏਅਰ ਕੁਆਲਿਟੀ ਇੰਡੈਕਸ 'ਖਰਾਬ' ਰਿਹਾ। ਦਿੱਲੀ 'ਚ ਅੱਜ ਏਅਰ ਕੁਆਲਿਟੀ ਇੰਡੈਕਸ 302 ਦਰਜ ਕੀਤਾ ਗਿਆ। ਦਿੱਲੀ ਦੇ ਪ੍ਰਦੂਸ਼ਣ ਵਿਚ ਪਰਾਲੀ ਸਾੜਨ ਦੀ ਹਿੱਸੇਦਾਰੀ ਐਤਵਾਰ ਨੂੰ ਵੱਧ ਕੇ 40 ਫ਼ੀਸਦੀ ਹੋ ਗਈ ਹੈ। ਇਹ ਇਸ ਮੌਸਮ ਦੀ ਸਭ ਤੋਂ ਜ਼ਿਆਦਾ ਫ਼ੀਸਦੀ ਹੈ। 

PunjabKesari

ਧਰਤੀ ਵਿਗਿਆਨ ਮੰਤਰਾਲਾ ਅਤੇ ਮੌਸਮ ਪੂਰਵ ਅਨੁਮਾਨ ਪ੍ਰਣਾਲੀ (ਸਫਰ) ਨੇ ਦੱਸਿਆ ਕਿ ਇਹ ਸੀਜ਼ਨ ਦਾ ਸਭ ਤੋਂ ਵੱਧ ਪੱਧਰ ਹੈ, ਜਦੋਂ ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਦਾ ਪੱਧਰ ਹੋ ਡਿੱਗ ਗਿਆ ਹੈ। ਪ੍ਰਦੂਸ਼ਣ ਦਾ ਪੱਧਰ ਖਰਾਬ ਸ਼੍ਰੇਣੀ ਵਿਚ ਚੱਲਾ ਗਿਆ ਹੈ। ਸਫਰ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸ਼ਨੀਵਾਰ ਤੱਕ ਪਰਾਲੀ ਸਾੜਨ ਦੇ 3,216 ਕੇਸ ਦਰਜ ਕੀਤੇ ਗਏ। ਸਫਰ ਦਾ ਕਹਿਣਾ ਹੈ ਕਿ ਹੇਠਲੇ ਪੱਧਰ 'ਤੇ ਹਵਾ ਦੀ ਰਫ਼ਤਾਰ, ਧੂੜ ਦਾ ਉਡਣਾ ਵਰਗੇ ਕੁਝ ਹੋਰ ਕਾਰਨ ਵੀ ਹਨ, ਜਿਨ੍ਹਾਂ ਕਾਰਨ ਪ੍ਰਦੂਸ਼ਣ ਲਿਹਾਜ਼ ਨਾਲ ਹਾਲਾਤ ਅਨੁਕੂਲ ਨਹੀਂ ਹਨ। ਦਿੱਲੀ ਦੇ ਪੀਐੱਮ 2.5 ਪ੍ਰਦੂਸ਼ਣ ਵਿਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਹਿੱਸੇਦਾਰੀ ਐਤਵਾਰ ਨੂੰ ਵੱਧ ਕੇ 40 ਫ਼ੀਸਦੀ ਹੋ ਗਈ। ਦਿੱਲੀ ਵਿਚ ਅੱਗ ਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਉੱਚ ਸਥਿਤੀ ਬਣੇ ਰਹਿਣ ਦਾ ਖ਼ਦਸ਼ਾ ਹੈ।


author

Tanu

Content Editor

Related News