ਕੇਜਰੀਵਾਲ ਨੇ ਵਿਧਾਨ ਸਭਾ ’ਚ ਪੇਸ਼ ਕੀਤਾ ਭਰੋਸੇ ਦਾ ਮਤਾ, ਕਿਹਾ- BJP ਦਾ ‘ਆਪਰੇਸ਼ਨ ਕਮਲ’ ਫੇਲ੍ਹ

Monday, Aug 29, 2022 - 01:52 PM (IST)

ਕੇਜਰੀਵਾਲ ਨੇ ਵਿਧਾਨ ਸਭਾ ’ਚ ਪੇਸ਼ ਕੀਤਾ ਭਰੋਸੇ ਦਾ ਮਤਾ, ਕਿਹਾ- BJP ਦਾ ‘ਆਪਰੇਸ਼ਨ ਕਮਲ’ ਫੇਲ੍ਹ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਯਾਨੀ ਕਿ ਅੱਜ ਦਿੱਲੀ ਵਿਧਾਨ ਸਭਾ 'ਚ ਭਰੋਸੇ ਦਾ ਮਤਾ ਪੇਸ਼ ਕੀਤਾ। ਭਾਜਪਾ ਵਲੋਂ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਦੇ ਦਾਅਵਿਆਂ ਵਿਚਾਲੇ ਇਹ ਕੰਮ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ 'ਆਪ੍ਰੇਸ਼ਨ ਕਮਲ' ਦੂਜੇ ਸੂਬਿਆਂ 'ਚ ਸਫਲ ਹੋ ਸਕਦਾ ਹੈ ਪਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀ ਕੱਟੜ ਈਮਾਨਦਾਰੀ ਕਰ ਕੇ ਇੱਥੇ ਇਹ ਫੇਲ੍ਹ ਹੋ ਗਿਆ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਡਿਗਾਉਣ ਲਈ 'ਆਪ੍ਰੇਸ਼ਨ ਕਮਲ' ਅਸਫਲ ਰਿਹਾ ਕਿਉਂਕਿ ਉਹ ਉਸ ਦੇ ਵਿਧਾਇਕਾਂ ਨੂੰ ਨਹੀਂ ਤੋੜ ਸਕੀ।

ਇਹ ਵੀ ਪੜ੍ਹੋ- ਕੇਜਰੀਵਾਲ ਨੇ ਆਸਾਮ ਦੇ CM ’ਤੇ ਵਿੰਨ੍ਹਿਆ ਨਿਸ਼ਾਨਾ- ਜੇ ਤੁਹਾਡੇ ਸਕੂਲ ਚੰਗੇ ਨਹੀਂ ਹਨ ਤਾਂ ਮਿਲ ਕੇ ਠੀਕ ਕਰਾਂਗੇ

ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ 15 ਦਿਨਾਂ ਦੇ ਅੰਦਰ ਝਾਰਖੰਡ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕੇਂਦਰ 'ਤੇ ਅਰਬਪਤੀਆਂ ਦੇ ਕਰਜ਼ੇ ਮੁਆਫ਼ ਕਰਨ ਦਾ ਦੋਸ਼ ਵੀ ਲਾਇਆ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਮੌਜੂਦਾ ਕੇਂਦਰ ਸਰਕਾਰ ‘ਸਭ ਤੋਂ ਭ੍ਰਿਸ਼ਟ’ ਹੈ ਕਿਉਂਕਿ ਇਹ ਵਿਧਾਇਕਾਂ ਨੂੰ ਖਰੀਦਦੀ ਹੈ। ਭਾਜਪਾ ਨੂੰ ‘ਆਪ’ ਦੇ ਇਕ ਵੀ ਵਿਧਾਇਕ ਨੂੰ ਖਰੀਦਣ ਦੀ ਚੁਣੌਤੀ ਦਿੰਦਿਆਂ ਕੇਜਰੀਵਾਲ ਨੇ ਕਿਹਾ, ‘‘ਭਰੋਸੇ ਦਾ ਮਤਾ ਇਹ ਦਿਖਾਉਣ ਲਈ ਹੈ ਕਿ ‘ਆਪ੍ਰੇਸ਼ਨ ਕਮਲ’ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਸੂਬਿਆਂ ’ਚ ਸਫਲ ਹੋ ਸਕਦਾ ਹੈ ਪਰ ਦਿੱਲੀ ਵਿਚ ਇਹ ਅਸਫਲ ਰਿਹਾ। ਭਰੋਸੇ ਦਾ ਵੋਟ ਇਹ ਵੀ ਦਰਸਾਉਂਦਾ ਹੈ ਕਿ 'ਆਪ' ਵਿਧਾਇਕ ਕੱਟੜ ਈਮਾਨਦਾਰ ਹਨ।’’

ਇਹ ਵੀ ਪੜ੍ਹੋ- BJP ਨੇ ਹੁਣ ਨਵੀਂ ਕਹਾਣੀ ਸ਼ੁਰੂ ਕੀਤੀ, ਕਿਹਾ- ਸਕੂਲ ਬਣਾਉਣ ’ਚ ਘਪਲਾ ਹੋਇਆ: ਸਿਸੋਦੀਆ

ਕੇਜਰੀਵਾਲ ਨੇ ਅੱਗੇ ਕਿਹਾ ਕਿ ਭਾਜਪਾ ਨੇ ਮਣੀਪੁਰ, ਬਿਹਾਰ, ਆਸਾਮ, ਮੱਧ ਪ੍ਰਦੇਸ਼, ਮਹਾਰਾਸ਼ਟਰ ਵਿਚ ਸਰਕਾਰਾਂ ਨੂੰ ਡੇਗਿਆ ਅਤੇ ਕਈ ਥਾਵਾਂ 'ਤੇ 50 ਕਰੋੜ ਰੁਪਏ ਵੀ ਦਿੱਤੇ। ਕੇਜਰੀਵਾਲ ਨੇ ਕਿਹਾ, ''ਤੁਸੀਂ ਕਹਿੰਦੇ ਹੋ ਕਿ ਤੁਸੀਂ ਭ੍ਰਿਸ਼ਟਾਚਾਰ ਦੇ ਖ਼ਿਲਾਫ ਹੋ ਪਰ ਤੁਸੀਂ ਵਿਧਾਇਕ ਖਰੀਦਦੇ ਹੋ। ਇਹ ਸਭ ਤੋਂ ਭ੍ਰਿਸ਼ਟ ਕੇਂਦਰ ਸਰਕਾਰ ਹੈ। ਤੁਹਾਨੂੰ ਗਰੀਬ ਲੋਕਾਂ ਦੀ ਹਾਏ ਲੱਗੇਗੀ। ਭਾਜਪਾ 15 ਦਿਨਾਂ ਦੇ ਅੰਦਰ ਝਾਰਖੰਡ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕਰੇਗੀ ਅਤੇ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ। ਦੱਸ ਦੇਈਏ ਕਿ  70 ਮੈਂਬਰੀ ਦਿੱਲੀ ਵਿਧਾਨ ਸਭਾ 'ਚ 'ਆਪ' ਦੇ 62 ਅਤੇ ਭਾਜਪਾ ਦੇ ਅੱਠ ਵਿਧਾਇਕ ਹਨ।

ਇਹ ਵੀ ਪੜ੍ਹੋ- ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ


author

Tanu

Content Editor

Related News