ਦਿੱਲੀ ਪੁਲਸ ਦੀ ਸਬ-ਇੰਸਪੈਕਟਰ ਨਾਲ ਵਕੀਲ ਪਤੀ ਨੇ ਕੀਤੀ ਕੁੱਟਮਾਰ, ਵੀਡੀਓ ਵਾਇਰਲ

12/12/2022 6:05:18 PM

ਨਵੀਂ ਦਿੱਲੀ- ਦੱਖਣੀ-ਪੱਛਮੀ ਦਿੱਲੀ ਦੇ ਦੁਆਰਕਾ ’ਚ ਦਿੱਲੀ ਪੁਲਸ ਦੀ ਇਕ ਮਹਿਲਾ ਸਬ-ਇੰਸਪੈਕਟਰ (SI) ਨਾਲ ਉਸ ਦੇ ਵਕੀਲ ਪਤੀ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਸਬ-ਇੰਸਪੈਕਟਰ ਡੋਲੀ ਤੇਵਤੀਆ ਨੇ ਟਵਿੱਟਰ ’ਤੇ ਆਪਣੀ ਪਰੇਸ਼ਾਨੀ ਦੱਸੀ ਅਤੇ ਇਕ ਵੀਡੀਓ ਪੋਸਟ ਕੀਤੀ, ਜਿਸ ’ਚ ਉਸ ਦਾ ਪਤੀ ਉਸ ਨੂੰ ਗਾਲੀ-ਗਲੌਚ ਕਰਦਾ ਅਤੇ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- 1600 ਕਿ.ਮੀ. ਦੂਰ ਵਿਆਹ ਕਰਾਉਣ ਪੁੱਜਾ ਲਾੜਾ, ਮਾਂਗ ਭਰਾਉਣ ਮਗਰੋਂ ਦੌੜੀ ਲਾੜੀ, ਮਾਮਲਾ ਜਾਣ ਹੋਵੋਗੇ ਹੈਰਾਨ

ਡੋਲੀ ਨੇ ਆਪਣੇ ਨਿੱਜੀ ਟਵਿੱਟਰ ਹੈਂਡਲ ਤੋਂ ਕਿਹਾ, ‘‘ਮੈਂ ਦਿੱਲੀ ਪੁਲਸ ’ਚ ਸਬ-ਇੰਸਪੈਕਟਰ ਹਾਂ। ਅਜੇ ਜਣੇਪਾ ਛੁੱਟੀ ’ਤੇ ਹਾਂ। ਮੇਰਾ ਵਕੀਲ ਪਤੀ ਤਰੁਣ ਡਬਾਸ ਲਗਾਤਾਰ ਮੇਰੇ ਨਾਲ ਮਾੜਾ ਵਤੀਰਾ ਕਰ ਰਿਹਾ ਹੈ। ਅੱਜ ਉਸ ਨੇ ਦਿਨ-ਦਿਹਾੜੇ ਮੈਨੂੰ ਕੁੱਟਿਆ। ਕ੍ਰਿਪਾ ਕਰ ਕੇ ਕਾਰਵਾਈ ਕੀਤੀ ਜਾਵੇ।’’ ਵੀਡੀਓ ’ਚ ਵਕੀਲ ਪਤੀ ਆਪਣੀ ਕਾਲੇ ਰੰਗ ਦੀ SUV ਨਾਲ ਇਕ ਖੜ੍ਹੀ ਕਾਰ ਨੂੰ ਟੱਕਰ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਬਾਅਦ ਵਿਚ ਉਸ ਨੂੰ ਆਪਣੀ ਪਤਨੀ ਨਾਲ ਲੜਦੇ ਹੋਏ ਵੇਖਿਆ ਗਿਆ। ਉਸ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। 

 

ਸਬ-ਇੰਸਪੈਕਟਰ ਡੋਲੀ ਨੇ ਟਵਿੱਟਰ ਜ਼ਰੀਏ ਦਿੱਲੀ ਮਹਿਲਾ ਕਮਿਸ਼ਨ (DCW) ਤੋਂ ਵੀ ਮਦਦ ਮੰਗੀ ਹੈ, ਜਿਸ ਤੋਂ ਬਾਅਦ ਕਮਿਸ਼ਨ ਨੇ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ’ਚ ਕਾਰਵਾਈ ਕਰਦਿਆਂ ਦਿੱਲੀ ਪੁਲਸ ਨੇ ਉਸ ਦੇ ਪਤੀ ਖ਼ਿਲਾਫ਼ ਇਕ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਜ਼ਫਗੜ੍ਹ ਪੁਲਸ ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ-323, 341, 427 ਅਤੇ 506 ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪਿਆਰ ’ਚ ਅੰਨ੍ਹੀ ਹੋਈ ਭੈਣ ਨੇ ਮਰਵਾਇਆ ਸਕਾ ਭਰਾ, ਪੁਲਸ ਨੂੰ ਖੂਹ ’ਚੋਂ ਮਿਲੀ ਸਿਰ ਵੱਢੀ ਲਾਸ਼

ਇਸ ਦਰਮਿਆਨ ਸਵਾਤੀ ਮਾਲੀਵਾਲ ਨੇ ਟਵਿੱਟਰ ’ਤੇ ਕਿਹਾ ਕਿ ਇਕ ਮਹਿਲਾ ਪੁਲਸ ਕਰਮੀ ਵੀ ਸੁਰੱਖਿਅਤ ਨਹੀਂ ਹੈ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਮਦਦ ਮੰਗਣੀ ਪਈ। ਦਿੱਲੀ ਪੁਲਸ ਦੀ ਸਬ-ਇੰਸਪੈਕਟਰ ਨਾਲ ਉਸ ਦਾ ਪਤੀ ਕਈ ਮਹੀਨਿਆਂ ਤੋਂ ਕੁੱਟਮਾਰ ਕਰ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਪੁਲਸ ਹੀ ਟਵਿੱਟਰ ’ਤੇ ਮਦਦ ਮੰਗਣ ਨੂੰ ਮਜ਼ਬੂਰ ਹੈ। ਮੈਂ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕਰ ਰਹੀ ਹਾਂ। ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਹੀ ਸੁਰੱਖਿਅਤ ਨਹੀਂ ਹੋਵੇਗੀ ਤਾਂ ਆਮ ਮਹਿਲਾ ਕਿਵੇਂ ਸੁਰੱਖਿਅਤ ਹੋਵੇਗੀ।

 


Tanu

Content Editor

Related News