ਦਿੱਲੀ ’ਚ ਪੁਲਸ ਨੂੰ ਮਿਲਿਆ ਮਨੁੱਖੀ ਅੰਗਾਂ ਨਾਲ ਭਰਿਆ ਬੈਗ, ਮਾਮਲਾ ਦਰਜ

Monday, Jun 06, 2022 - 04:15 PM (IST)

ਦਿੱਲੀ ’ਚ ਪੁਲਸ ਨੂੰ ਮਿਲਿਆ ਮਨੁੱਖੀ ਅੰਗਾਂ ਨਾਲ ਭਰਿਆ ਬੈਗ, ਮਾਮਲਾ ਦਰਜ

ਦਿੱਲੀ (ਬਿਊਰੋ): ਦਿੱਲੀ ਪੁਲਸ ਨੂੰ ਐਤਵਾਰ ਨੂੰ ਪਾਂਡਵ ਨਗਰ ਪੁਲਸ ਸਟੇਸ਼ਨ ਨੇੜੇ ਕਲਿਆਣਪੁਰੀ ਦੇ ਰਾਮਲੀਲਾ ਮੈਦਾਨ ਵਿਚ ਇਕ ਬੈਗ ਬਰਾਮਦ ਹੋਇਆ। ਪੁਲਸ ਨੂੰ ਇਸ ਬੈਗ ’ਚੋਂ ਮਨੁੱਖੀ ਸਰੀਰ ਦੇ ਅੰਗ ਮਿਲੇ ਹਨ। ਦਰਅਸਲ ਇਲਾਕੇ 'ਚ ਗਸ਼ਤ ਦੌਰਾਨ ਪੁਲਸ ਮੁਲਾਜ਼ਮਾਂ ਨੇ ਵੇਖਿਆ ਕਿ ਰਾਮਲੀਲਾ ਮੈਦਾਨ ਦੀਆਂ ਝਾੜੀਆਂ 'ਚੋਂ  ਬਦਬੂ ਆ ਰਹੀ ਹੈ, ਜਿੱਥੇ ਉਨ੍ਹਾਂ ਨੂੰ ਇਕ ਬੈਗ ਮਿਲਿਆ, ਜਿਸ ’ਚ ਮਨੁੱਖੀ ਅੰਗ ਭਰੇ ਹੋਏ ਸਨ। ਪੁਲਸ ਮੁਲਾਜ਼ਮਾਂ ਨੇ ਤੁਰੰਤ ਇਸ ਦੀ ਸੂਚਨਾ ਸਥਾਨਕ ਥਾਣੇ ਨੂੰ ਦਿੱਤੀ।ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਚ. ਓ ਸਟਾਫ਼ ਸਮੇਤ ਮੌਕੇ 'ਤੇ ਪੁੱਜੇ ਅਤੇ ਮਨੁੱਖੀ ਅੰਗਾਂ ਨਾਲ ਭਰਿਆ ਬੈਗ ਬਰਾਮਦ ਕੀਤਾ।

ਕ੍ਰਾਈਮ ਟੀਮ ਅਤੇ ਐੱਫ. ਐੱਸ. ਐੱਲ. ਦੀ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਪਾਂਡਵ ਨਗਰ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ FIR 420/22, ਯੂ/ਐੱਸ 302/201 ਆਈ. ਪੀ. ਸੀ.,  ਪੀ.ਐਸ ਪਾਂਡਵ ਨਗਰ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਸਰੀਰ ਦੇ ਅੰਗਾਂ ਨੂੰ ਲਾਲ ਬਹਾਦਰ ਸ਼ਾਸਤਰੀ ਮੁਰਦਾਘਰ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਲਾਸ਼ ਦੇ ਅੰਗਾਂ ਦੀ ਪਛਾਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News