ਦਿੱਲੀ: ਲਾਲ ਕਿਲੇ ਦੇ ਮੈਦਾਨ ''ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ

Tuesday, Oct 24, 2023 - 01:37 PM (IST)

ਦਿੱਲੀ: ਲਾਲ ਕਿਲੇ ਦੇ ਮੈਦਾਨ ''ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ

ਨਵੀਂ ਦਿੱਲੀ- ਦੇਸ਼ ਅੱਜ 'ਦੁਸਹਿਰੇ' ਦੇ ਜਸ਼ਨਾਂ 'ਚ ਡੁੱਬਿਆ ਹੋਇਆ ਹੈ, ਉੱਥੇ ਹੀ ਰਾਸ਼ਟਰੀ ਰਾਜਧਾਨੀ ਵੀ ਧੂਮਧਾਮ ਨਾਲ ਦੁਸਹਿਰੇ ਦੇ ਜਸ਼ਨਾਂ ਲਈ ਤਿਆਰ ਹੈ। ਇਸ ਮੌਕੇ ਦਿੱਲੀ ਦੇ ਲਾਲ ਕਿਲਾ ਮੈਦਾਨ 'ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ।ਰਾਸ਼ਟਰੀ ਰਾਜਧਾਨੀ ਦਾ ਲਾਲ ਕਿਲਾ ਮੈਦਾਨ ਆਪਣੇ ਸ਼ਾਨਦਾਰ ਦੁਸਹਿਰੇ ਦੇ ਜਸ਼ਨ ਲਈ ਮਸ਼ਹੂਰ ਹੈ ਜੋ ਬਹੁਤ ਧੂਮਧਾਮ ਨਾਲ ਆਯੋਜਿਤ ਕੀਤਾ ਜਾਂਦਾ ਹੈ। 'ਦੁਸਹਿਰਾ', ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ ਸੀ ਅਤੇ ਇਸ ਵਿਸ਼ਵਾਸ ਨਾਲ ਹੀ ਰਾਵਣ ਦੇ ਪੁਤਲੇ ਸਾੜਨ ਦੀ ਸੰਸਕ੍ਰਿਤੀ ਸ਼ੁਰੂ ਹੋਈ ਸੀ। 'ਦੁਸਹਿਰਾ' ਨੌਂ ਦਿਨਾਂ ਤੱਕ ਚੱਲਣ ਵਾਲੇ ਨਰਾਤਿਆਂ ਦੇ ਤਿਉਹਾਰ ਦੀ ਸਮਾਪਤੀ ਨੂੰ ਵੀ ਦਰਸਾਉਂਦਾ ਹੈ। ਇਹ ਤਿਉਹਾਰ ਦੀਵਾਲੀ ਦੀਆਂ ਤਿਆਰੀਆਂ ਵੀ ਸ਼ੁਰੂ ਕਰਦਾ ਹੈ, ਜੋ ਦੁਸਹਿਰੇ ਤੋਂ 20 ਦਿਨ ਬਾਅਦ ਮਨਾਇਆ ਜਾਂਦਾ ਹੈ।

ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਿਜਯਾ ਦਸ਼ਮੀ' ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ "ਵਿਜਯਾ ਦਸ਼ਮੀ 'ਤੇ ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਸ਼ੁਭਕਾਮਨਾਵਾਂ। ਇਹ ਪਵਿੱਤਰ ਤਿਉਹਾਰ ਨਕਾਰਾਤਮਕ ਸ਼ਕਤੀਆਂ ਨੂੰ ਖਤਮ ਕਰਨ ਦੇ ਨਾਲ-ਨਾਲ ਜੀਵਨ ਵਿਚ ਚੰਗਿਆਈ ਨੂੰ ਅਪਣਾਉਣ ਦਾ ਸੰਦੇਸ਼ ਲੈ ਕੇ ਆਉਂਦਾ ਹੈ। ਤੁਹਾਨੂੰ ਸਾਰਿਆਂ ਨੂੰ ਵਿਜਯਾ ਦਸ਼ਮੀ ਦੀਆਂ ਸ਼ੁਭਕਾਮਨਾਵਾਂ!" 


author

Tanu

Content Editor

Related News